ਗੋਗੜ ਘਟਾਉਣ ਲਈ ਡੰਡ-ਬੈਠਕਾਂ ਮਾਰਨਗੇ ਪੁਲੀਸ ਮੁਲਾਜ਼ਮ

* ਮੋਗਾ ’ਚ ਅੱਜ ਤੋਂ ਸ਼ੁਰੂ ਹੋਵੇਗਾ ਤਿੰਨ ਮਹੀਨੇ ਦਾ ਫ਼ਿਟਨੈੱਸ ਕੋਰਸ

ਗੋਗੜ ਘਟਾਉਣ ਲਈ ਡੰਡ-ਬੈਠਕਾਂ ਮਾਰਨਗੇ ਪੁਲੀਸ ਮੁਲਾਜ਼ਮ

ਮਹਿੰਦਰ ਸਿੰਘ ਰੱਤੀਆਂ

ਮੋਗਾ, 12 ਸਤੰਬਰ

ਵੱਧ ਭਾਰ ਵਾਲੇ (ਓਵਰਵੇਟ) ਤੇ ਅਣਫ਼ਿਟ ਪੁਲੀਸ ਮੁਲਾਜ਼ਮ ਹੁਣ ਸਵੇਰੇ ਸਾਜਰੇ ਗੋਗੜ ਘਟਾਉਣ ਲਈ ਪਸੀਨਾ ਵਹਾਉਣਗੇ। ਜ਼ਿਲ੍ਹਾ ਪੁਲੀਸ ਮੁਖੀ ਨੇ ਧਰੂਮਨ ਐੱਚ ਨਿੰਬਾਲੇ ਨੇ ਅਜਿਹੇ ਮੁਲਾਜ਼ਮਾਂ ਲਈ ਅੱਜ ਤੋਂ ਤਿੰਨ ਮਹੀਨੇ ਦਾ ਫ਼ਿਟਨਿਸ ਕੋਰਸ ਸ਼ੁਰੂ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਇਸ ਕੋਰਸ ਦੌਰਾਨ ਦੌੜ, ਜੌਗਿੰਗ, ਡੰਡ-ਬੈਠਕਾਂ ਤੇ ਯੋਗ ਆਸਣ ਕਰਵਾਏ ਜਾਣਗੇ। ਇਸ ਦੀ ਰੋਜ਼ਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਹੋਵੇਗੀ। ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੇ ਇਸ ਮੁਹਿੰਮ ਲਈ ਐੱਸਪੀ ਸਥਾਨਕ ਗੁਰਦੀਪ ਸਿੰਘ ਨੂੰ ਨੋਡਲ ਅਫ਼ਸਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ 24 ਘੰਟੇ ਦਿਨ ਅਤੇ ਰਾਤ ਡਿਊਟੀ ਕਰਨ ਨਾਲ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਮਾਂ ਨਹੀਂ ਮਿਲਦਾ ਹੈ। ਇਹ ਫਿਟਨੈੱਸ ਕੋਰਸ ਸਬੰਧਤ ਡੀਐੱਸਪੀਜ਼ ਤੇ ਥਾਣਾ ਮੁਖੀਆਂ ਤੇ ਯੂਨਿਟ ਵਿੰਗ ਇੰਚਾਰਜ ਆਪਣੇ ਅਧੀਨ ਤਾਇਨਾਤ ਕਰਮਚਾਰੀਆਂ ਨੂੰ ਸਵੇਰੇ 6 ਤੋਂ 8 ਵਜੇ ਤੱਕ ਕਰਵਾਉਣਗੇ। ਇਸ ਦੀ ਰੋਜ਼ਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗੋਗੜ ਵਾਲੇ ਪੁਲੀਸ ਮੁਲਾਜ਼ਮਾਂ ਦਾ ਸਰੀਰਕ ਫ਼ਿਟਨੈੱਸ ਟੈਸਟ ਦਾ ਹੁਕਮ ਦਿੱਤਾ ਗਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਬੀਤੇ ਵਰ੍ਹੇ ਦੀ 16 ਸਤੰਬਰ ਨੂੰ 4 ਕਿੱਲੋ ਸਾਬਤ ਡੋਡੇ ਬਰਾਮਦ ਕੀਤੇ ਸਨ ਪਰ ਮੁਲਜ਼ਮ ਪੁਲੀਸ ਪਾਰਟੀ ਦੇ ਹੱਥ ਨਹੀਂ ਸੀ ਲੱਗਾ, ਤਾਂ ਮੁਲਜ਼ਮ ਮਲਕੀਤ ਸਿੰਘ ਉਰਫ਼ ਕਾਕਾ ਪਿੰਡ ਕਿਸ਼ਨਗੜ੍ਹ ਪੇਸ਼ਗੀ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਬਚਾਅ ਪੱਖ ਦੇ ਵਕੀਲ ਰਾਜੇਸ਼ ਭਠੇਜਾ ਨੇ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਦੌਰਾਨ ਅਜਿਹੇ ਨੁਕਤੇ ਉਠਾਏ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ, ਉਸ ਦੀ ਉਮਰ 45 ਸਾਲ ਹੈ, ਪੁਲੀਸ ਪਾਰਟੀ ਵਿੱਚ ਨੌਜਵਾਨ ਪੁਲੀਸ ਮੁਲਾਜ਼ਮ ਵੀ ਸ਼ਾਮਲ ਸਨ ਤੇ ਕੇਸ ਦੀ ਸਾਰੀ ਕਹਾਣੀ ਨੂੰ ਝੂਠਾ ਦੱਸਦੇ ਕਿਹਾ ਕਿ ਪੁਲੀਸ ਪਾਰਟੀ ਵਿੱਚ ਨੌਜਵਾਨ ਪੁਲੀਸ ਮੁਲਾਜ਼ਮ ਵੀ ਸਨ, ਪਰ ਉਹ ਕਿਉਂ ਕਾਬੂ ਨਹੀਂ ਕਰ ਸਕੇ। ਹਾਈ ਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਅਤੇ ਹਾਈ ਕੋਰਟ ਵੱਲੋਂ ਇੱਕ ਅਜਿਹਾ ਹੁਕਮ ਸੁਣਾ ਦਿਤਾ ਜਿਸ ਨਾਲ ਪੰਜਾਬ ਭਰ ਵਿਚ ਮੋਟੇ ਢਿੱਡ ਪੁਲੀਸ ਵਾਲਿਆਂ ਦੀ ਸ਼ਾਮਤ ਆ ਗਈ ਹੈ। ਮਾਣਯੋਗ ਜਸਟਿਸ ਅਰਵਿੰਦ ਸਿੰਘ ਸੰਗਵਾਲ ਨੇ ਕਿਹਾ ਸੀ ਕਿ ਆਮ ਤੌਰ ਉੱਤੇ ਬਹੁਤ ਕੇਸਾਂ ਵਿੱਚ ਕਿਹਾ ਕਿ ਜਾਂਦਾ ਹੈ ਕਿ ਮੁਲਜ਼ਮ ਫ਼ਰਾਰ ਹੋ ਗਿਆ। ਹਾਈ ਕੋਰਟ ਨੇ ਹੁਕਮ ਦਿੱਤਾ ਕਿ ਅਨਫਿਟ ਪੁਲੀਸ ਮੁਲਾਜ਼ਮਾਂ ਨੂੰ ਰੇਡ ਉੱਪਰ ਨਹੀਂ ਬਲਕਿ ਪੁਲੀਸ ਸਿਖਲਾਈ ਅਕੈਡਮੀ ਵਿੱਚ ਭੇਜਿਆ ਜਾਵੇ ਉਥੇ ਡਾਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਟੈਸਟ ਲਿਆ ਜਾਵੇ, ਕਿਉਂਕਿ ਅਨਫਿੱਟ ਪੁਲੀਸ ਮੁਲਾਜ਼ਮਾਂ ਵੱਲੋਂ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਹੀ ਹੁੰਦੇ। ਅਪਰਾਧੀ ਪੁਲੀਸ ਟੀਮ ਦੀ ਹਾਜ਼ਰੀ ’ਚੋਂ ਫਰਾਰ ਹੋ ਜਾਂਦੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All