DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੁਲੀਸ ਦੀ ਗਸ਼ਤ ਵਾਲੀ ਕਾਰ ਦਰੱਖ਼ਤ ਨਾਲ ਟਕਰਾਈ

ਨਾਥੂਸਰੀ ਚੌਪਟਾ ਥਾਣਾ ਖੇਤਰ ਦੇ ਪਿੰਡ ਨਹਿਰਾਣਾ ਨੇੜੇ ਪੁਲੀਸ ਦੀ ਗਸ਼ਤ ਵਾਲੀ ਕਾਰ (ਡਾਇਲ 112) ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ ਹਾਦਸੇ ਵਿੱਚ ਤਿੰਨ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਾਥੂਸਰੀ ਚੌਪਟਾ ਹਸਪਤਾਲ ਵਿੱਚ ਮੁੱਢਲੀ...

  • fb
  • twitter
  • whatsapp
  • whatsapp
featured-img featured-img
ਹਾਦਸੇ ਦੌਰਾਨ ਨੁਕਸਾਨੀ ਪੁਲੀਸ ਦੀ ਕਾਰ।
Advertisement

ਨਾਥੂਸਰੀ ਚੌਪਟਾ ਥਾਣਾ ਖੇਤਰ ਦੇ ਪਿੰਡ ਨਹਿਰਾਣਾ ਨੇੜੇ ਪੁਲੀਸ ਦੀ ਗਸ਼ਤ ਵਾਲੀ ਕਾਰ (ਡਾਇਲ 112) ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ ਹਾਦਸੇ ਵਿੱਚ ਤਿੰਨ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਾਥੂਸਰੀ ਚੌਪਟਾ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਰਸਾ ਰੈਫਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਐਤਵਾਰ ਕਰੀਬ ਰਾਤ 11:30 ਵਜੇ ਡਾਇਲ 112 ਗੱਡੀ ਨਾਥੂਸਰੀ ਚੌਪਟਾ ਤੋਂ ਨਹਿਰਾਣਾ ਪਿੰਡ ਵੱਲ ਗਸ਼ਤ ’ਤੇ ਸੀ। ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਨਹਿਰਾਣਾ ਨੇੜੇ ਚੌਪਟਾ ਭੱਟੂ ਰੋਡ ’ਤੇ ਦਰੱਖਤ ਨਾਲ ਟਕਰਾ ਗਈ। ਇਸ ਦੌਰਾਨ ਏ ਐੱਸ ਆਈ ਵਿਜੇ ਕੁਮਾਰ, ਪੁਲੀਸ ਮੁਲਾਜ਼ਮ ਸੁਨੀਲ ਕੁਮਾਰ ਤੇ ਵਿਜ ਕੁਮਾਰ ਜ਼ਖ਼ਮੀ ਹੋ ਗਏ।

ਹਾਦਸੇ ’ਚ ਛੇ ਨੌਜਵਾਨ ਜ਼ਖ਼ਮੀ

ਪਿੰਡ ਜਮਾਲ ਨੇੜੇ ਤਿੰਨ ਮੋਟਰਸਾਈਕਲਾਂ ਵਿਚਾਲੇ ਟੱਕਰ ਕਾਰਨ ਛੇ ਨੌਜਵਾਨ ਜ਼ਖ਼ਮੀ ਹੋ ਗਏ। ਜਮਾਲ ਦੇ ਗਲੋਬਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਜਮਾਲ ਵੱਲ ਆ ਰਿਹਾ ਸੀ ਅਤੇ ਦੂਜਾ ਮੋਟਰਸਾਈਕਲ ਸਿਰਸਾ ਤੋਂ ਆ ਰਿਹਾ ਸੀ ਜਿਨ੍ਹਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਇੱਕ ਤੀਜਾ ਮੋਟਰਸਾਈਕਲ ਵੀ ਸੰਤੁਲਨ ਗੁਆ ਬੈਠਾ ਅਤੇ ਇੱਕ ਮੋਟਰਸਾਈਕਲ ਦੇ ਪਿੱਛੇ ਜਾ ਟਕਰਾਇਆ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ। ਰਾਹਗੀਰਾਂ ਨੇ ਤੁਰੰਤ 112 ਅਤੇ ਐਂਬੂਲੈਂਸ ਨੂੰ ਬੁਲਾਇਆ। ਜ਼ਖ਼ਮੀ ਨੂੰ ਨੇੜਲੇ ਗਲੋਬਲ ਹਸਪਤਾਲ ਦੇ ਸਟਾਫ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਸਿਰਸਾ ਰੈਫਰ ਕਰ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਜੋਗਿੰਦਰ ਕੁਮਾਰ ਵਾਸੀ ਰੂਪਾਵਾਸ, ਵਿਨੋਦ ਵਾਸੀ ਰੂਪਾਵਾਸ ਅਤੇ ਭਰਤ ਸਿੰਘ, ਸੰਜੇ ਕੁਮਾਰ, ਪਵਨ ਕੁਮਾਰ ਅਤੇ ਇੱਕ ਹੋਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Advertisement
Advertisement
×