DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਹਰੇ ਕਤਲ ਮਾਮਲੇ ਵਿੱਚ ਪੁਲੀਸ ਦੇ ਹੱਥ ਖਾਲੀ

ਦੋ ਦਿਨ ਪਹਿਲਾਂ ਸਰਦੂਲਗੜ੍ਹ ਵਿੱਚ ਇੱਕ ਵਪਾਰੀ ਅਤੇ ਉਸਦੇ ਮਾਲੀ ਦੇ ਹੋਏ ਕਤਲ ਮਾਮਲੇ ਵਿੱਚ ਮਾਨਸਾ ਪੁਲੀਸ ਦੇ ਅਜੇ ਵੀ ਹੱਥ ਖਾਲੀ ਹਨ। ਇਸ ਕਤਲ ਲਈ ਕਸੂਰਵਾਰ ਨਾ ਫੜੇ ਜਾਣ ਲਈ ਰਾਜਨੀਤਕ ਧਿਰਾਂ ਸਮੇਤ ਆਮ ਲੋਕਾਂ ਵਿੱਚ ਭਾਰੀ ਰੋਸ ਹੈ।...

  • fb
  • twitter
  • whatsapp
  • whatsapp
Advertisement
ਦੋ ਦਿਨ ਪਹਿਲਾਂ ਸਰਦੂਲਗੜ੍ਹ ਵਿੱਚ ਇੱਕ ਵਪਾਰੀ ਅਤੇ ਉਸਦੇ ਮਾਲੀ ਦੇ ਹੋਏ ਕਤਲ ਮਾਮਲੇ ਵਿੱਚ ਮਾਨਸਾ ਪੁਲੀਸ ਦੇ ਅਜੇ ਵੀ ਹੱਥ ਖਾਲੀ ਹਨ। ਇਸ ਕਤਲ ਲਈ ਕਸੂਰਵਾਰ ਨਾ ਫੜੇ ਜਾਣ ਲਈ ਰਾਜਨੀਤਕ ਧਿਰਾਂ ਸਮੇਤ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ 27 ਫਰਵਰੀ ਨੂੰ ਫਾਰਮ ਹਾਊਸ ’ਤੇ ਬੈਠੇ ਵਪਾਰੀ ਜਸਵੀਰ ਕਾਕਾ ਅਤੇ ਬਲਦੇਵ ਸਿੰਘ ਮਾਲੀ ਦਾ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਪਰਿਵਾਰਕ ਮੈਂਬਰਾਂ ਨੂੰ ਪੁਲੀਸ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕਾਂ ਦਾ ਸਸਕਾਰ ਕੀਤਾ ਗਿਆ ਸੀ।

ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ’ਚ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਦੂਜੇ ਪਾਸੇ, ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਜੇਕਰ ਪੁਲੀਸ ਦੇ ਭਲਕ ਤੱਕ ਵੀ ਹੱਥ ਖਾਲੀ ਰਹੇ ਤਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 3 ਮਾਰਚ ਨੂੰ ਸੰਕੇਤਕ ਧਰਨਾ ਦਿੱਤਾ ਜਾਵੇਗਾ।

Advertisement

Advertisement

Advertisement
×