DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਭਗਵੰਤ ਮਾਨ ਦੀਆਂ ਗੱਲਾਂ ’ਚ ਨਾ ਆਉਣ: ਹਰਸਿਮਰਤ

ਸੰਸਦ ਮੈਂਬਰ ਵੱਲੋਂ ਬੁਢਲਾਡਾ ਹਲਕੇ ਦੇ ਪਿੰਡਾਂ ਦਾ ਦੌਰਾ

  • fb
  • twitter
  • whatsapp
  • whatsapp
featured-img featured-img
ਕਸਬਾ ਬੋਹਾ ਵਿੱਚ ਲੋਕਾਂ ਨਾਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ। -ਫੋਟੋ: ਮਾਨ
Advertisement

ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਰੂ ‘ਦੋਖੀ’ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜੋ ਬੇਅਦਬੀ ਦੇ ਕਾਨੂੰਨ ਬਣਾਇਆ ਹੈ, ਉਹ ਵੀ ਪੂਰੀ ਤਰ੍ਹਾਂ ਗੁਰੂ ਵਿਰੋਧੀ ਹੈ ਅਤੇ ਕਿਸੇ ਵਿਧਾਇਕ, ਵਜ਼ੀਰ ਨੂੰ ਕਾਨੂੰਨ ਪ੍ਰਤੀ ਕੋਈ ਇਲਮ ਨਹੀਂ ਹੈ। ਉਹ ਅੱਜ ਬੁਢਲਾਡਾ ਹਲਕੇ ਦੇ ਕਸਬਾ ਬੋਹਾ, ਪਿੰਡ ਆਲਮਪੁਰ ਮੰਦਰਾਂ, ਅਚਾਨਕ ਅਤੇ ਅੱਕਾਂਵਾਲੀ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਹਰਸਿਮਰਤ ਕੌਰ ਬਾਦਲ ਨੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਔਰਤਾਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੇ ਕੇ ਵੀ ਮੁੱਖ ਮੰਤਰੀ ਨੇ ਠੱਗਿਆ ਹੈ ਕਿਉਂਕਿ ਔਰਤਾਂ ਨੂੰ ਸਰਕਾਰ ਨੇ ਇਹ ਵਾਅਦੇ ਮੁਤਾਬਕ ਰਾਸ਼ੀ ਦੇਣੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਲਗਭਗ 50 ਹਜ਼ਾਰ ਰੁਪਏ ਪ੍ਰਤੀ ਔਰਤ ਭੁਗਤਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਚੋਣ ਸਟੰਟ ਹੈ, ਵੋਟਾਂ ਲੈਣ ਤੋਂ ਬਾਅਦ ਇਸ ਸਕੀਮ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਖੀ ਕਰਾ ਦਿੱਤਾ ਹੈ ਅਤੇ ਸਿੱਖ ਸੰਗਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਦਾਲਤ ਹੈ।

Advertisement

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਗੁਰੂ ਦੋਖੀ ਬਣ ਕੇ, ਜੋ ਸਿੱਖ ਧਰਮ ਨੂੰ ਢਾਹ ਲਾਈ, ਉਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਉਨੀ ਹੀ ਥੋੜੀ ਹੈ। ਇਸ ਮੌਕੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਜਤਿੰਦਰ ਸਿੰਘ ਸੋਢੀ, ਸਿਕੰਦਰ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਮੇਵਾ ਸਿਘ ਦੌੜਦਾ, ਹਰਜਹਤ ਸਿਘ ਦੌਦੜਾ ਅਤੇ ਕੁਲਵਿੰਦਰ ਸਿੰਘ ਮੌਜੂਦ ਸਨ।

Advertisement

Advertisement
×