DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਓਵਰਲੋਡ ਟਿੱਪਰਾਂ ਕਾਰਨ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ

ਲੋਕਾਂ ਨੇ ਸ਼ਹਿਰ ’ਚੋਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਕਰਨ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਤਪਾ ਮੰਡੀ ਵਿੱਚੋਂ ਲੰਘ ਰਹੇ ਓਵਰਲੋਡ ਵਾਹਨਾਂ ਕਾਰਨ ਲੱਗਿਆ ਜਾਮ।
Advertisement

ਸ਼ਹਿਰ ਅੰਦਰੋਂ ਓਵਰਲੋਡ ਵਾਹਨਾਂ ਦੇ ਲਾਂਘੇ ਕਾਰਨ ਅੰਦਰਲੇ ਬੱਸ ਅੱਡੇ ਤੋਂ ਲੈ ਕੇ ਢਿੱਲਵਾਂ ਫਾਟਕਾਂ ਤੱਕ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਦਰਲੇ ਬੱਸ ਅੱਡੇ ਤੋਂ ਢਿੱਲਵਾਂ ਫਾਟਕਾਂ ਤੱਕ ਆਉਣ-ਜਾਣ ਵਾਲਾ ਰਾਹ ਬਹੁਤ ਤੰਗ ਹੈ, ਜਦ ਦੋ ਵੱਡੇ ਵਾਹਨ ਆਹਮੋ-ਸਾਹਮਣਿਓਂ ਲੰਘਦੇ ਹਨ ਤਾਂ ਉਹ ਇੱਕੋ ਸਮੇਂ ਲੰਘ ਨਹੀਂ ਸਕਦੇ। ਇਲਾਕੇ ਅੰਦਰ ਟਰੈਫਿਕ ਦੀ ਸਮੱਸਿਆ ਕਾਰਨ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀਆਂ ਝੱਲਣੀ ਪੈਂਦੀ ਹੈ ਕਿਉਂਕਿ ਟਰੈਫਿਕ ਨਾ ਲੰਘਣ ਦੀ ਸੂਰਤ ਵਿੱਚ ਭਾਰੀ ਵਾਹਨਾਂ ਵਿੱਚੋਂ ਨਿਕਲਦਾ ਧੂੰਆਂ ਦਮੇ ਦੇ ਮਰੀਜ਼ਾਂ ਲਈ ਹਾਨੀਕਾਰਕ ਸਾਬਤ ਹੋ ਰਿਆ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਭਾਰੀ ਅਤੇ ਓਵਰਲੋਡਿਡ ਵਾਹਨਾਂ ਨੂੰ ਸ਼ਹਿਰ ਦੇ ਅੰਦਰੂਨੀ ਰਾਹ ਦੀ ਬਜਾਏ ਬਾਹਰੀ ਰਸਤਿਆਂ ਤੋਂ ਲੰਘਾਇਆ ਜਾਵੇ।

Advertisement
Advertisement
×