ਸਪੋਰਟਸ ਸਕੂਲ ਘੁੱਦਾ ਬੰਦ ਕਰਨ ਤੋਂ ਲੋਕ ਖਫ਼ਾ

ਸਪੋਰਟਸ ਸਕੂਲ ਘੁੱਦਾ ਬੰਦ ਕਰਨ ਤੋਂ ਲੋਕ ਖਫ਼ਾ

ਸਪੋਰਟਸ ਸਕੂਲ ਘੁੱਦਾ ਨੂੰ ਬਚਾਉਣ ਲਈ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਪੱਤਰ ਪ੍ਰੇਰਕ

ਬਠਿੰਡਾ, 24 ਜਨਵਰੀ 

ਪੰਜਾਬ ਦੇ ਇਕਲੌਤੇ ਸਰਕਾਰੀ ਖੇਡ ਸਕੂਲ, ਸਪੋਰਟਸ ਸਕੂਲ ਘੁੱਦਾ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨੂੰ    ਲੈ ਕੇ ਸਕੂਲ ਦੇ ਸਮੂਹ ਸਟਾਫ਼  ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ ਪਿੰਡ ਘੁੱਦਾ ਵਿਚ ਕੀਤੀ ਇਕੱਤਰਤਾ ਵਿੱਚ ਬੀਕੇਯੂ ਏਕਤਾ ਉਗਰਾਹਾਂ, ਨੌਜਵਾਨ ਭਾਰਤ ਸਭਾ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਆਗੂ ਵੀ ਸ਼ਾਮਲ ਹੋਏ। 

ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਵੇਂ 2011 ਵਿਚ ਸਥਾਪਤ ਕੀਤੇ ਵਿਸ਼ੇਸ਼ ਸਹੂਲਤਾਂ ਨਾਲ ਲੈਸ ਇਸ ਸਪੋਰਟਸ ਸਕੂਲ ਦੇ ਸਟਾਫ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਸਰਕਾਰ ਨੇ ਸਕੂਲ ਨੂੰ  2017 ਤੋਂ ਬਾਅਦ ਕੋਈ ਵੀ ਫੰਡ ਨਹੀਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਪੋਰਟਸ ਸਕੂਲ ਘੁੱਦਾ ਨੇ ਅਕੈਡਮਿਕ ਖੇਤਰ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਇਸ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ਤਕ ਮੱਲਾਂ ਮਾਰੀਆਂ ਹਨ ਪ੍ਰੰਤੂ ਹੁਣ ਇਹ ਸਕੂਲ ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਨੇੇ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਅਮਲ ਤੇਜ਼ ਕੀਤਾ ਹੋਇਆ ਹੈ। ਧਰਨਾਕਾਰੀਆਂ ਨੇ 29 ਜਨਵਰੀ ਨੂੰ ਸਪੋਰਟਸ ਸਕੂਲ ਘੁੱਦਾ ਦੇ ਗੇਟ ਅੱਗੇ ਇਕੱਠ ਕਰਨ ਦਾ ਫ਼ੈਸਲਾ ਕੀਤਾ।

ਵਫ਼ਦ ਡੀਸੀ ਨੂੰ ਮਿਲੇਗਾ

ਅਧਿਆਪਕਾਂ ਨੂੰ ਤਨਖ਼ਾਹਾਂ ਅਤੇ ਸਕੂਲ ਸਬੰਧੀ ਸਰਕਾਰ ਨੂੰ ਡੀਸੀ ਬਠਿੰਡਾ ਰਾਹੀਂ ਭੇਜੀ ਪ੍ਰਪੋਜ਼ਲ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਸਟਾਫ ਦਾ ਵਫ਼ਦ ਦੁਬਾਰਾ ਗੱਲਬਾਤ ਕਰਨ ਲਈ ਜਾਵੇਗਾ। ਹਫ਼ਤਾ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਹਫ਼ਤੇ ’ਚ ਸਟਾਫ ਦੀਆਂ ਤਨਖ਼ਾਹਾਂ ਪਾ ਦਿੱਤੀਆਂ ਜਾਣਗੀਆਂ ਜੋ ਵਫ਼ਾ ਨਹੀਂ ਹੋਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All