DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੂੜੇ ਦੇ ਢੇਰਾਂ ਕਾਰਨ ਰਾਹਗੀਰਾਂ ਦਾ ਲੰਘਣਾ ਮੁਹਾਲ

ਪੰਜਾਬ ਦੇ ਸਭ ਤੋਂ ਵੱਡੇ ਪਿੰਡ ਸ਼ਹਿਣਾ ਵਿੱਚ ਕੂੜੇ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇੱਥੇ ਕੂੜਾ ਸੁੱਟਣ ਲਈ ਥਾਂ ਬਣੀ ਹੋਣ ਦੇ ਬਾਵਜੂਦ ਹੁਣ ਕੂੜੇ ਵਾਲੀਆਂ ਰੇਹੜੀਆਂ ਵਾਲੇ ਮੰਦਰ ਬੀਬੜੀਆਂ ਮਾਈਆਂ ਦੇ ਚਾਰ ਚੁਫੇਰੇ ਕੂੜਾ ਸੁੱਟ ਰਹੇ ਹਨ। ਇਸ...

  • fb
  • twitter
  • whatsapp
  • whatsapp
featured-img featured-img
ਬੀਬੜੀਆਂ ਮਾਈਆਂ ਮੰਦਰ ਕੋਲ ਪਿਆ ਕੂੜਾ।
Advertisement

ਪੰਜਾਬ ਦੇ ਸਭ ਤੋਂ ਵੱਡੇ ਪਿੰਡ ਸ਼ਹਿਣਾ ਵਿੱਚ ਕੂੜੇ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇੱਥੇ ਕੂੜਾ ਸੁੱਟਣ ਲਈ ਥਾਂ ਬਣੀ ਹੋਣ ਦੇ ਬਾਵਜੂਦ ਹੁਣ ਕੂੜੇ ਵਾਲੀਆਂ ਰੇਹੜੀਆਂ ਵਾਲੇ ਮੰਦਰ ਬੀਬੜੀਆਂ ਮਾਈਆਂ ਦੇ ਚਾਰ ਚੁਫੇਰੇ ਕੂੜਾ ਸੁੱਟ ਰਹੇ ਹਨ। ਇਸ ਦੇ ਨਾਲ ਹੀ ਜੇ ਪਿੰਡ ਦਾ ਕੋਈ ਵੀ ਵਿਅਕਤੀ ਘਰੋਂ ਕੂੜਾ ਇਕੱਠਾ ਕਰਕੇ ਲਿਆਉਂਦਾ ਹੈ ਤਾਂ ਉਹ ਵੀ ਮੰਦਰ ਬੀਬੜੀਆਂ ਮਾਈਆਂ ਦੇ ਖੱਬੇ ਪਾਸੇ ਗਰਿੱਡ ਅੱਗੇ ਕੂੜਾ ਸੁੱਟ ਰਹੇ ਹਨ। ਇਸ ਦੌਰਾਨ ਮੰਦਰ ਅੱਗੇ ਥਾਪਰ ਮਾਡਲ ਕੋਲ ਜਾਂ ਸਮਸ਼ਾਨਘਾਟ ਕੋਲ ਕੂੜੇ ਦੇ ਵੱਡੇ ਢੇਰ ਦੇਖੇ ਜਾ ਰਹੇ ਹਨ। ਜਿੱਥੋਂ ਬਦਬੂ ਆਉਣ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਹਰ ਵਾਰ ਬੀਬੜੀਆਂ ਮਾਈਆਂ ਮੰਦਰ ਦੇ ਮੇਲੇ ਤੋਂ ਪਹਿਲਾ ਇਸ ਕੂੜੇ ਦੇ ਢੇਰਾਂ ਦੀ ਸਫਾਈ ਕਰਵਾਉਣੀ ਵੱਡੀ ਸਮੱਸਿਆ ਬਣ ਜਾਂਦੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਪ੍ਰਭਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਣਾ ਦੀ ਪੰਚਾਇਤ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਕੋਈ ਪੁਖਤਾ ਹੱਲ ਨਹੀ ਹੋਇਆ। ਇਸ ਨਾਲ ਨਿਕਾਸੀ ਨਾਲੇ ਬੰਦ ਹੋ ਰਹੇ ਹਨ। ਇਸ ਗੰਦਗੀ ਦੇ ਢੇਰਾਂ ਵਿੱਚੋਂ ਬਦਬੂ ਮਾਰਦੀ ਹੈ ਅਤੇ ਬਿਮਾਰੀ ਫੈਲਣ ਦਾ ਡਰ ਹੈ। ਇਸ ਕਰਕੇ ਇਸ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਪਿੰਡ ਦੀ ਸਾਫ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਛਿਮਾਹੀ ਮੇਲੇ ’ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋ ਇਥੇ ਆਉਦੀਆਂ ਹਨ। ਉਨ੍ਹਾਂ ਪੰਚਾਇਤ ਸ਼ਹਿਣਾ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੋਂ ਕੂੜੇ ਦੇ ਢੇਰਾਂ ਨੂੰ ਚੁੱਕਿਆ ਜਾਵੇ ਅਤੇ ਇਸ ਥਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ।

Advertisement
Advertisement
×