ਕਿਸਾਨ ਅੰਦੋਲਨ: ਔਰਤਾਂ ਵੱਲੋਂ ਕਮਰਕੱਸੇ

ਕਿਸਾਨ ਅੰਦੋਲਨ: ਔਰਤਾਂ ਵੱਲੋਂ ਕਮਰਕੱਸੇ

ਭੀਖੀ ਤੋਂ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ ਹੋਣ ਤੋਂ ਪਹਿਲਾਂ ਔਰਤਾਂ ਦਾ ਜਥਾ।

ਕਰਨ ਭੀਖੀ

ਭੀਖੀ, 17 ਜਨਵਰੀ

ਸਥਾਨਕ ਕਸਬੇ ਦੇ ਕਿਸਾਨ ਸੰਯੁਕਤ ਮੋਰਚਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਸਦਕਾ ਔਰਤਾਂ ਦਾ ਜਥਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਚੌਕ ਵਿੱਚੋਂ ਕੇਂਦਰ ਸਰਕਾਰ ਮੁਰਦਾਬਾਦ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਵਾਨਾ ਹੋਇਆ। ਇਸ ਜਥੇ ਨਾਲ ਜਾ ਰਹੇ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਇਹ ਬੀਬੀਆਂ ਦਾ ਜਥਾ ਟਿੱਕਰੀ ਸਰਹੱਦ ਹਾਜ਼ਰੀ ਭਰਨ ਲਈ ਜਾ ਰਿਹਾ, ਦੋ ਬੱਸਾਂ ਰਾਹੀਂ ਬੀਬੀਆਂ ਧਰਨੇ ਵਿੱਚ ਸ਼ਾਮਲ ਹੋਣ ਨਾਲ ਦਿੱਲੀ ਸੰਘਰਸ਼ ’ਚ ਸ਼ਾਮਲ ਹੋਣ ਗਏ ਕਿਸਾਨ ਆਗੂਆਂ ਦਾ ਹੌਸਲਾ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ ਦਾ ਨਹੀਂ, ਬਲਕਿ ਸਮੁੱਚੇ ਲੋਕਾਂ ਦਾ ਬਣ ਚੁੱਕਾ ਹੈ। ਜਥੇ ਨਾਲ ਜਾ ਰਹੀ 76 ਸਾਲਾ ਸੁਰਜੀਤ ਕੌਰ ਨੇ ਕਿਹਾ ਉਸ ਦਾ ਪੁੱਤਰ ਗੁਰਨਾਮ ਸਿੰਘ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਦਿਨ ਰਾਤ ਸੰਘਰਸ਼ ਕਰ ਰਿਹਾ ਹੈ ਜੋ ਦਿੱਲੀ ਵਿਖੇ ਹੈ ਉਸਦੀ ਹੌਂਸਲਾ ਅਫਜ਼ਾਈ ਲਈ ਉਹ ਦਿੱਲੀ ਜਾ ਰਹੀ ਹੈ। ਇਸ ਮੌਕੇ ਜਸਮੇਲ ਕੌਰ, ਸੁਰਜੀਤ ਕੌਰ, ਦਲੀਪ ਕੌਰ, ਰਾਣੀ ਕੌਰ, ਗੁੱਡੀ ਕੌਰ ਆਦਿ ਸ਼ਾਮਲ ਸਨ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੱਖਾ ਸਿਧਾਣਾ।

ਲੱਖਾ ਸਿਧਾਣਾ ਤੇ ਸਿੱਧੂ ਮੂਸੇਵਾਲਾ ਵੱਲੋਂ ਟਰੈਕਟਰ ਮਾਰਚ ਲਈ ਪਿੰਡ-ਪਿੰਡ ਸੱਦਾ

ਬੋਹਾ (ਨਿਰੰਜਨ ਬੋਹਾ): ਕਿਸਾਨ ਜੱਥੇਬੰਦੀਆਂ ਵੱਲੋਂ 26 ਮਾਰਚ ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲੇ ਟ੍ਰੈਕਟਰ ਮਾਰਚ ਦਾ ਸੱਦਾ ਦੇਣ ਲਈ ਸਮਾਜ ਸੇਵੀ ਲੱਖਾ ਸਿਧਾਣਾ ਤੇ ਗਾਇਕ ਸਿੱਧੂ ਮੂਸੇ ਵਾਲਾ ਸੈਂਕੜੇ ਟਰੈਕਟਰ ਟਰਲੀਆਂ ਦੇ ਕਾਫਲੇ ਸਮੇਤ ਬੋਹਾ ਖੇਤਰ ਦੇ ਪਿੰਡ ਦਲੇਲਵਾਲਾ, ਉਡਤ ਸੈਦੇਵਾਲਾ, ਮਲਕੋ, ਬੋਹਾ, ਮੰਘਾਣੀਆਂ, ਝਲਬੂਟੀ, ਭਾਵਾ, ਚੱਕ ਅਲੀ ਸ਼ੇਰ ਤੇ ਧਰਮਪੁਰਾ ਪੁੱਜੇ ਤਾਂ ਖੇਤਰ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ 26 ਵਾਲੇ ਦਿਨ ਹਰ ਪਿੰਡ ਦਾ ਹਰ ਟਰੈਕਟਰ ਇਸ ਰੈਲੀ ਵਿਚ ਜ਼ਰੂਰ ਭਾਗ ਲਵੇ। ਉਨ੍ਹਾਂ ਕਿਹਾ ਕਿ ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾ ਕਿਸੇ ਵੀ ਕੀਮਤ ’ਤੇ ਆਪਣੇ ਘਰਾਂ ਨੂੰ ਨਹੀਂ ਪਰਤਣਗੇ। ਵੱਖ ਵੱਖ ਪਿੰਡਾਂ ਦੇ ਇੱਕਠਾ ਨੂੰ ਗਾਇਕ ਕੌਰ ਵਾਲਾ ਮਾਨ , ਆਰ ਨੇਤ, ਭਾਣਾ ਸਿੱਧੂ, ਗਿੱਲ ਰੌਂਤਾ ਤੇ ਜਗਦੀਪ ਰੰਧਾਵਾ ਨੇ ਵੀ ਸੰਬੋਧਨ ਕੀਤਾ। ਇਸ ਸਮੇ ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ, ਅਵਤਾਰ ਸਿੰਘ ਗਾਦੜਪਤੀ, ਕਿਰਪਾਲ ਸਿੰਘ, ਬਾਬਾ ਜਸਵਿੰਦਰ ਸਿੰਘ ਗਰੰਥੀ ਆਦਿ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All