ਨਿੱਜੀ ਸਕੂਲਾਂ ਵੱਲੋਂ ਛੁੱਟੀਆਂ ਦਾ ਵੈਨ ਕਿਰਾਇਆ ਵਸੂਲਣ ਤੋਂ ਮਾਪੇ ਖਫ਼ਾ

ਨਿੱਜੀ ਸਕੂਲਾਂ ਵੱਲੋਂ ਛੁੱਟੀਆਂ ਦਾ ਵੈਨ ਕਿਰਾਇਆ ਵਸੂਲਣ ਤੋਂ ਮਾਪੇ ਖਫ਼ਾ

ਗੁਰਸੇਵਕ ਸਿੰਘ ਪ੍ਰੀਤ 

ਸ੍ਰੀ ਮੁਕਤਸਰ ਸਾਹਿਬ, 27 ਮਈ

ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਚਹੇਤੇ ਦੁਕਾਨਦਾਰਾਂ ਤੋਂ ਮਹਿੰਗੀਆਂ ਕਿਤਾਬਾਂ ਲੈਣ ਲਈ ਮਜਬੂਰ ਕਰਨ ਵਾਂਗ ਹੁਣ ਛੁੱਟੀਆਂ ਦੇ ਦਿਨਾਂ ਲਈ ਵੀ ਵਿਦਿਆਰਥੀਆਂ ਪਾਸੋਂ ਵੈਨਾਂ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ, ਜਿਸਤੋਂ ਮਾਪੇ ਖਫ਼ਾ ਹਨ| 

 ਪ੍ਰਾਪਤ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਵੈਨਾਂ ਵੱਲੋਂ ਸ਼ਹਿਰ ਵਿਚਲੇ ਲੋਕਲ ਵਿਦਿਆਰਥੀਆਂ ਤੋਂ ਹਜ਼ਾਰ ਰੁਪਏ ਮਹੀਨਾ ਵੈਨ ਖਰਚਾ ਲਿਆ ਜਾਂਦਾ ਹੈ ਪਰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਪਾਸੋਂ 35 ਸੌ ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦਾ ਖਰਚਾ ਲਿਆ ਜਾਂਦਾ ਹੈ| ਇਹ ਖਰਚਾ ਇਸ ਕਰਕੇ ਵੱਧ ਹੁੰਦਾ ਹੈ ਕਿ ਦੂਰੀ ਵਧਣ ਕਰਕੇ ਵੈਨ ਦਾ ਡੀਜ਼ਲ ਖਰਚਾ ਵੱਧ ਪੈਂਦਾ ਹੈ। ਪਰ ਹੁਣ ਛੁੱਟੀਆਂ ਦੇ ਦਿਨਾਂ ਵਿੱਚ ਨਿੱਜੀ ਸਕੂਲਾਂ ਦੀਆਂ ਵੈਨਾਂ ਤਾਂ ਚੱਲਣੀਆਂ ਨਹੀਂ ਜਿਸ ਕਾਰਨ ਡੀਜ਼ਲ ਦਾ ਕੋਈ ਖਰਚਾ ਨਹੀਂ ਹੋਣਾ ਪਰ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਪਾਸੋਂ ਫਿਰ ਵੀ ਡੀਜ਼ਲ ਖਰਚਾ ਵਸੂਲਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਾਪੇ ਰਾਜਨ ਸ਼ਰਮਾ, ਆਯੂਸ਼, ਰਾਹੁਲ ਭੰਡਾਰੀ, ਹਰਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਛੁੱਟੀਆਂ ਦੇ ਦਿਨਾਂ ਵਾਸਤੇ ਵੈਨ ਡਰਾਈਵਰ ਦੀ ਤਨਖਾਹ ਦੇਣ ਵਾਸਤੇ ਤਿਆਰ ਹਨ ਪਰ ਡੀਜ਼ਲ ਖਰਚਾ ਉਨ੍ਹਾਂ ’ਤੇ ਜ਼ਬਰੀ ਠੋਸਿਆ ਜਾ ਰਿਹਾ ਹੈ। 

ਇਸ ਦੌਰਾਨ ਮਾਪੇ-ਅਧਿਆਪਕ ਸੰਸਥਾ ਦੇ ਆਗੂ ਪਵਨ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਨਿੱਜੀ ਸਕੂਲਾਂ ਉਪਰ ਸਰਕਾਰੀ ਜ਼ਾਬਤਾ ਲਾਗੂ ਨਹੀਂ ਹੁੰਦਾ ਇਹ ਵਿਦਿਆਰਥੀਆਂ ਦੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕਰਨ ਤੋਂ ਨਹੀਂ ਟਲਦੇ| ਉਨ੍ਹਾਂ ਕਿਹਾ ਕਿ ਜਦੋਂ ਵੈਨਾਂ ਦਾ ਖਰਚਾ ਡੀਜ਼ਲ ਦੀ ਖਪਤ ਦੇ ਲਿਹਾਜਾਂ ਨਾਲ ਲਿਆ ਜਾਂਦਾ ਹੈ ਕਿ ਛੁੱਟੀਆਂ ਵਿੱਚ ਜਦੋਂ ਡੀਜ਼ਲ ਦੀ ਖਪਤ ਨਹੀਂ ਹੋਣੀ ਤਾਂ ਖਰਚਾ ਲੈਣਾ ਵਾਜਬ ਨਹੀਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ ’ਚ ਦਖਲ ਦੇ ਕੇ ਜ਼ਬਰੀ ਵੈਨ ਉਗਰਾਹੀ ਤੋਂ ਛੋਟ ਦਿਵਾਉਣ ਦੀ ਮੰਗ ਕੀਤੀ ਹੈ।

ਛੁੱਟੀਆਂ ਦੀ ਸਕੂਲ ਵੈਨ ਫੀਸ ਨਹੀਂ: ਉਪ ਜ਼ਿਲ੍ਹਾ ਸਿੱਖਿਆ ਅਫਸਰ

ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਲ ਸ਼ਰਮਾ ਨੇ ਦੱਸਿਆ ਕਿ ਛੁੱਟੀਆਂ ਦੇ ਸਮੇਂ ਦੌਰਾਨ ਕੋਈ ਵੀ ਸਕੂਲ ਵੈਨ ਚਾਲਕ ਵਿਦਿਆਰਥੀਆਂ ਪਾਸੋਂ ਕਿਰਾਇਆ ਨਹੀਂ ਲੈ ਸਕਦਾ| ਉਨ੍ਹਾਂ ਕਿਹਾ ਕਿ ਜੇ ਕੋਈ ਸਕੂਲ ਪ੍ਰਬੰਧਕ ਜ਼ਬਰੀ ਵੈਨ ਕਿਰਾਇਆ ਵਸੂਲ ਕਰਦਾ ਹੈ ਤਾਂ ਉਸਦੀ ਸੂਚਨਾ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All