
ਅਬੋਹਰ ਲਾਗੇ ਨਹਿਰ ’ਚ ਪਿਆ ਹੋਇਆ ਪਾੜ।
ਪੱਤਰ ਪ੍ਰੇਰਕ
ਅਬੋਹਰ, 18 ਮਾਰਚ
ਇਥੇ ਲੰਘੀ ਦੇਰ ਰਾਤ ਤੇਜ਼ ਹਨੇਰੀ ਤੋਂ ਬਾਅਦ ਭਰਵਾਂ ਮੀਂਹ ਪਿਆ ਜਿਸ ਕਾਰਨ ਸਬ ਡਿਵੀਜ਼ਨ ਦੀਆਂ ਦੋ ਨਹਿਰਾਂ ਵਿੱਚ ਪਾੜ ਪੈ ਗਿਆ ਤੇ ਸੈਂਕੜੇ ਏਕੜ ਖੇਤਾਂ ਵਿੱਚ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਇਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਹਰੀਪੁਰਾ ਕੋਲ ਟੇਲਾਂ ’ਤੇ ਪੰਜਾਵਾ ਮਾਈਨਰ ਟੁੱਟ ਗਈ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਇਸੇ ਤਰ੍ਹਾਂ ਰਾਮਸਰਾ ਮਾਈਨਰ ਵਿੱਚ ਵੀ ਪਾੜ ਪੈ ਗਿਆ ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਅਤੇ ਫ਼ਸਲ ਨੁਕਸਾਨੀ ਗਈ। ਸਵੇਰੇ ਸੂਚਨਾ ਮਿਲਣ ਤੋਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਮਸਰਾ ਮਾਈਨਰ ਦੀ ਨਹਿਰ ਕੁਝ ਦਿਨ ਪਹਿਲਾਂ ਹੀ ਬਣੀ ਸੀ ਅਤੇ ਇਸ ਨੂੰ ਸ਼ੁਰੂ ਹੋਏ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਪਾੜ ਪੈ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ