ਪੰਚਾਇਤੀ ਚੋਣਾਂ: ਮਾਨਸਾ ਵਿੱਚ ਕੁੱਲ 298 ਉਮੀਦਵਾਰ ਚੋਣ ਮੈਦਾਨ ’ਚ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਹੁਣ ਕੁਲ 298 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਟੀ ਬੈਨਿਥ (ਵਾਧੂ ਚਾਰਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ ਲਈ ਦਲੇਲ ਸਿੰਘ ਵਾਲਾ 1,...
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਹੁਣ ਕੁਲ 298 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਟੀ ਬੈਨਿਥ (ਵਾਧੂ ਚਾਰਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ ਲਈ ਦਲੇਲ ਸਿੰਘ ਵਾਲਾ 1, ਬੋੜਾਵਾਲ 2, ਬੱਛੋਆਣਾ 1, ਅੱਕਾਂਵਾਲੀ 2, ਭੈਣੀ ਬਾਘਾ 1, ਨੰਗਲ ਕਲਾਂ 1, ਰਾਏਪੁਰ 2, ਝੁਨੀਰ 1 ਅਤੇ ਝੰਡਾ ਕਲਾਂ ਲਈ 6 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 42 ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀ ਮਾਨਸਾ ਲਈ ਬੁਰਜ ਢਿੱਲਵਾਂ 1, ਤਾਮਕੋਟ 1, ਚਕੇਰੀਆਂ 1, ਮਾਨਬੀਬੜੀਆਂ 1, ਫਫੜੇ ਭਾਈ ਕੇ 1, ਕਿਸ਼ਨਗੜ੍ਹ ਫਰਵਾਹੀ 1, ਧਲੇਵਾਂ 3, ਹੋਡਲਾ ਕਲਾਂ 2, ਖੀਵਾ ਕਲਾਂ 1, ਹੀਰੋ ਕਲਾਂ 1, ਸਮਾਓਂ 1, ਭੁਪਾਲ ਕਲਾਂ 1 ਤੇ ਅਕਲੀਆ 1 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 81 ਹੈ। ਇਸੇ ਤਰ੍ਹਾਂ ਪੰਚਾਇਤ ਸਮਿਤੀ ਬੁਢਲਾਡਾ ਲਈ ਕਣਕਵਾਲ ਚਹਿਲਾਂ 1, ਗੁੜੱਦੀ 1, ਦੋਦੜਾ 3, ਚੱਕ ਭਾਈਕੇ 1, ਗੁਰਨੇ ਕਲਾਂ 1, ਬੱਛੋਆਣਾ 1, ਅਹਿਮਦਪੁਰ 1, ਬਰ੍ਹੇ 1, ਮਲਕੋਂ 1, ਹਾਕਮਵਾਲਾ 1, ਬਹਾਦਰਪੁਰ 2, ਚੱਕ ਅਲੀਸ਼ੇਰ 2, ਮੱਲ ਸਿੰਘ ਵਾਲਾ 1, ਧਰਮਪੁਰਾ ਲਈ 1 ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 65 ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀ ਸਰਦੂਲਗੜ੍ਹ ਲਈ ਫੱਤਾ ਮਾਲੋਕਾ 2, ਝੰਡੂਕੇ 2, ਜਟਾਣਾ ਕਲਾਂ 4, ਕਰੰਡੀ 1, ਝੰਡਾ ਕਲਾਂ 2, ਹੀਂਗਣਾ ਉਰਫ ਭਗਵਾਨਪੁਰ 3, ਹੀਰਕੇ 1, ਮੀਰਪੁਰ ਕਲਾਂ 4, ਕੁਸਲਾ 4 ਤੇ ਸੰਘਾ 3 ਨਾਮਜ਼ਦਗੀਆਂ ਵਾਪਸ ਹੋਈਆਂ ਹਨ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 39 ਹੈ।
ਇਸੇ ਤਰ੍ਹਾਂ ਪੰਚਾਇਤ ਸਮਿਤੀ ਝੁਨੀਰ ਲਈ ਧਿੰਗੜ ’ਚ 1, ਦਲੀਏਵਾਲੀ ’ਚ 1, ਰਾਏਪੁਰ ’ਚ 2, ਮਾਖਾ ’ਚ 1, ਟਾਂਡੀਆਂ ’ਚ 1, ਉੱਲਕ ਵਿੱਚ 1, ਬਾਜੇਵਾਲਾ ’ਚ 2, ਕੋਟ ਧਰਮੂ ਵਿੱਚ 3, ਕੋਰਵਾਲਾ ’ਚ 2, ਖਿਆਲੀ ਚਹਿਲਾਂਵਾਲੀ ’ਚ 1, ਝੁਨੀਰ ’ਚ 2, ਮਾਖੇਵਾਲਾ 1, ਨੰਗਲ ਕਲਾਂ ’ਚ 2, ਜਵਾਹਰਕੇ ’ਚ 1, ਦੂਲੋਵਾਲ ’ਚ 1, ਘਰਾਂਗਣਾ ’ਚ 1 ਅਤੇ ਮੂਸਾ ’ਚ 1 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਉਮੀਦਵਾਰਾਂ ਦੀ ਗਿਣਤੀ 71 ਹੈ।
ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ਲਈ 51 ਉਮੀਦਵਾਰ ਚੋਣ ਮੈਦਾਨ ’ਚ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ਲਈ ਆਈਆਂ 68 ਨਾਮਜ਼ਦਗੀਆਂ ਵਿੱਚੋਂ ਅੱਜ 17 ਨਾਮਜ਼ਦਗੀ ਪੱਤਰ ਵਾਪਸ ਹੋਣ ਤੋਂ ਬਾਅਦ 51 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਜਿੱਥੇ ਨਾਮਜ਼ਦਗੀਆਂ ਦੀ ਵਾਪਸੀ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ ਹਨ, ਉੱਥੇ ਭਾਜਪਾ ਨੇ ਵੀ 9 ਜ਼ੋਨਾਂ ਵਿੱਚ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸਦੇ ਨਾਲ ਹੀ ਲੰਬੀ ਜ਼ੋਨ ਤੋਂ 2 ਅਤੇ ਉਦੇਕਰਨ ਜ਼ੋਨ ਤੋਂ 1 ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹੈ। ਜਾਣਕਾਰੀ ਮੁਤਾਬਕ ਜ਼ੋਨ ਕਾਨਿਆਂਵਾਲੀ ਤੋਂ 4, ਉਦੇਕਰਨ ਤੋਂ 5, ਲੱਖੇਵਾਲੀ ਤੋਂ 4, ਰੁਪਾਣਾ ਤੋਂ 3, ਕਾਉਣੀ ਤੋਂ 4, ਮੱਲਣ ਤੋਂ 4, ਗੁਰੂਸਰ ਤੋਂ 4, ਕੋਟਭਾਈ ਤੋਂ 3, ਮਿੱਡਾ ਤੋਂ 3, ਮਲੋਟ ਤੋਂ 4, ਫਤਿਹਪੁਰ ਮਨੀਆਂ ਤੋਂ 4, ਲੰਬੀ ਤੋਂ 5 ਅਤੇ ਕਿਲਿਆਂਵਾਲੀ ਤੋਂ 4 ਉਮੀਦਵਾਰ ਮੈਦਾਨ ਵਿੱਚ ਹਨ। ਭਾਜਪਾ ਨੇ ਪੇਂਡੂ ਹਲਕਿਆਂ ’ਚ ਆਪਣਾ ਆਧਾਰ ਪਰਖਣ ਲਈ ਜ਼ੋਨ ਕਾਨਿਆਂਵਾਲੀ, ਉਦੇਕਰਨ, ਲੱਖੇਵਾਲੀ, ਕਾਉਣੀ, ਮੱਲਣ, ਗੁਰੂਸਰ, ਮਲੋਟ, ਫਹਿਤਪੁਰ ਮਨੀਆਂ ਅਤੇ ਕਿਲਿਆਂਵਾਲੀ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਦੱਸਣਯੋਗ ਹੈ ਕਿ ਪੜਤਾਲ ਦੌਰਾਨ ਕੋਈ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ ਸੀ।

