DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖੇਤਾਂ ’ਚ ਪਾਕਿਸਤਾਨੀ ਗੁਬਾਰੇ ਮਿਲੇ

ਲਾਹੌਰ ’ਚ ਸਮਾਗਮ ਦੌਰਾਨ ਛੱਡੇ ਜਾਣ ਦਾ ਸ਼ੱਕ; ਪੁਲੀਸ ਨੇ ਜਾਂਚ ਵਿੱਢੀ

  • fb
  • twitter
  • whatsapp
  • whatsapp
featured-img featured-img
ਪਿੰਡ ਧੌਲਪਾਲੀਆ ਦੇ ਖੇਤਾਂ ਵਿੱਚ ਮਿਲੇ ਪਾਕਿਸਤਾਨੀ ਗੁਬਾਰੇ।
Advertisement

ਏਲਨਾਬਾਦ ਦੇ ਪਿੰਡ ਧੌਲਪਾਲੀਆ ਦੇ ਖੇਤਾਂ ਵਿੱਚ ਅੱਜ ਪਾਕਿਸਤਾਨ ਦੇ ਲਾਹੌਰ ਵਿਚਲੇ ਇੱਕ ਕਾਲਜ ਦਾ ਨਾਮ ਲਿਖੇ ਗੁਬਾਰੇ ਮਿਲੇ ਹਨ। ਇਨ੍ਹਾਂ ਗੁਬਾਰਿਆਂ ’ਤੇ ਕਾਲਜ ਵਿੱਚ ਇੱਕ ਸਮਾਗਮ ਦਾ ਨਾਮ ਲਿਖਿਆ ਹੋਇਆ ਸੀ। ਖੇਤਾਂ ਵਿੱਚ ਪਾਕਿਸਤਾਨੀ ਗੁਬਾਰੇ ਮਿਲਣ ਮਗਰੋਂ ਕਿਸਾਨਾਂ ਨੇ ਫੌਰੀ ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਪ੍ਰਗਟ ਸਿੰਘ ਪੁਲੀਸ ਟੀਮ ਨਾਲ ਮੌਕੇ ਤੇ ਪਹੁੰਚੇ। ਉਨ੍ਹਾਂ ਗੁਬਾਰਿਆਂ ਦਾ ਮੁਆਇਨਾ ਕੀਤਾ ਅਤੇ ਪਿੰਡ ਵਾਸੀਆਂ ਤੋਂ ਜਾਣਕਾਰੀ ਇਕੱਠੀ ਕੀਤੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਗੁਬਾਰੇ ਪਾਕਿਸਤਾਨ ਵਿੱਚ ਕਿਸੇ ਸਮਾਗਮ ਦੌਰਾਨ ਛੱਡੇ ਗਏ ਹੋ ਸਕਦੇ ਹਨ ਅਤੇ ਹਵਾ ਦੀ ਦਿਸ਼ਾ ਕਾਰਨ ਉਹ ਸਰਹੱਦ ਪਾਰ ਕਰਕੇ ਏਲਨਾਬਾਦ ਖੇਤਰ ਵਿੱਚ ਪਹੁੰਚ ਗਏ। ਜਿਵੇਂ ਹੀ ਗੁਬਾਰੇ ਮਿਲਣ ਦੀ ਖ਼ਬਰ ਮਿਲੀ ਤਾਂ ਵੱਡੀ ਗਿਣਤੀ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪੁਲੀਸ ਨੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਵਸਤੂ ਦੀ ਤੁਰੰਤ ਸੂਚਨਾ ਪ੍ਰਸ਼ਾਸਨ ਨੂੰ ਦੇਣ ਦੀ ਸਲਾਹ ਦਿੱਤੀ ਹੈ। ਥਾਣਾ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਵਿਸਤਾਰਿਤ ਜਾਂਚ ਕੀਤੀ ਜਾ ਰਹੀ ਹੈ ਅਤੇ ਗੁਬਾਰਿਆਂ ’ਤੇ ਲਿਖੇ ਵੇਰਵਿਆਂ ਦੇ ਆਧਾਰ ’ਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Advertisement
Advertisement
×