DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Paddy Procurement Problem: ਚੁਕੇਰੀਆਂ ਦੇ ਖ਼ਰੀਦ ਕੇਂਦਰ ਵਿੱਚ ਪਾਥੀਆਂ ਦੇ ਢੇਰ

ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਹੂਲਤਾਂ ਲਈ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਨੂੰ ਪਿੰਡਾਂ ਦੇ ਨੇੜੇ ਵੇਚਣ ਲਈ ਸੂਬੇ ਵਿੱਚ ਹਜ਼ਾਰਾਂ ਖ਼ਰੀਦ ਕੇਂਦਰ ਬਣਾਏ ਹਨ, ਪਰ ਮਾਨਸਾ ਨੇੜੇ ਪਿੰਡ ਚੁਕੇਰੀਆਂ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਲੱਖਾਂ ਰੁਪਏ ਖ਼ਰਚ ਕਰ...

  • fb
  • twitter
  • whatsapp
  • whatsapp
featured-img featured-img
ਪਿੰਡ ਚੁਕੇਰੀਆ ਦਾ ਖ਼ਰੀਦ ਕੇਂਦਰ ਵਿੱਚ ਪਈਆਂ ਪਾਥੀਆਂ।
Advertisement

ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਹੂਲਤਾਂ ਲਈ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਨੂੰ ਪਿੰਡਾਂ ਦੇ ਨੇੜੇ ਵੇਚਣ ਲਈ ਸੂਬੇ ਵਿੱਚ ਹਜ਼ਾਰਾਂ ਖ਼ਰੀਦ ਕੇਂਦਰ ਬਣਾਏ ਹਨ, ਪਰ ਮਾਨਸਾ ਨੇੜੇ ਪਿੰਡ ਚੁਕੇਰੀਆਂ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਬਣਾਏ ਖ਼ਰੀਦ ਕੇਂਦਰ ਵਿੱਚ ਕਈ ਸਾਲਾਂ ਤੋਂ ਕਣਕ ਤਾਂ ਵਿਕ ਰਹੀ ਹੈ, ਪਰ ਝੋਨਾ ਖ਼ਰੀਦਣ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਕਾਰਨ ਬੂਹੇ ਬੰਦ ਕੀਤੇ ਹੋਏ ਹਨ। ਇਸ ਪਿੰਡ ਵਿੱਚ 1800 ਤੋਂ ਵੱਧ ਏਕੜ ਰਕਬੇ ’ਚ ਝੋਨੇ ਦੀ ਕਾਸ਼ਤ ਹੁੰਦੀ ਪਰ ਕਿਸਾਨਾਂ ਨੂੰ ਜਿਣਸ ਵੇਚਣ ਲਈ ਕਈ ਕਿਲੋਮੀਟਰ ਸਫ਼ਰ ਤਹਿ ਕਰ ਕੇ ਮਾਨਸਾ ਸਣੇ ਹੋਰ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਜਾਣਾ ਪੈਂਦਾ ਹੈ।

ਪੰਜਾਬ ਦੀਆਂ ਅਨਾਜ ਮੰਡੀਆਂ ਅੱਜ ਜਦੋਂ ਝੋਨੇ ਨਾਲ ਭਰਨ ਲੱਗੀਆਂ ਹਨ ਤਾਂ ਚੁਕੇਰੀਆਂ ਪਿੰਡ ਦਾ ਖ਼ਰੀਦ ਕੇਂਦਰ ਪਾਥੀਆਂ ਨਾਲ ਭਰਿਆ ਪਿਆ ਹੈ। ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਇਸ ਖ਼ਰੀਦ ਕੇਂਦਰ ਵਿੱਚ ਕਣਕ ਦੀ ਫ਼ਸਲ ਖ਼ਰੀਦਣ ਲਈ ਆੜ੍ਹਤੀਏ ਅਤੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਆਉਂਦੇ ਹਨ, ਪਰ ਝੋਨੇ ਨੂੰ ਖ਼ਰੀਦਣ ਲਈ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖ਼ਰੀਦ ਕੇਂਦਰ ਦੀ ਕਿਸੇ ਵੀ ਸ਼ੈੱਲਰ ਨੂੰ ਅਲਾਟਮੈਂਟ ਨਹੀਂ ਕੀਤੀ ਜਾਂਦੀ ਹੈ।

Advertisement

Advertisement

ਕਿਸਾਨਾਂ ਨੂੰ ਇਨਸਾਫ਼ ਦੇਵਾਂਗੇ: ਸਿੰਗਲਾ

ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨਾਲ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਛੇਤੀ ਹੀ ਡੀ ਸੀ, ਫੂਡ ਸਪਲਾਈ ਕੰਟਰੋਲਰ ਅਤੇ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਨੂੰ ਤੁਰੰਤ ਇਨਸਾਫ਼ ਦਿਵਾਉਣ ਲਈ ਉਪਰਾਲਾ ਕਰਨਗੇ।

ਅਧਿਕਾਰੀਆਂ ਦੀ ਸ਼ੈੱਲਰ ਵਾਲਿਆਂ ਨਾਲ ਮਿਲੀਭੁਗਤ: ਸਿੱਧੂ

ਗੁਆਂਢੀ ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਚੁਕੇਰੀਆਂ ਦੇ ਨੇੜੇ-ਤੇੜੇ ਅਨੇਕਾਂ ਸ਼ੈੱਲਰ ਹਨ, ਪਰ ਅਧਿਕਾਰੀਆਂ ਦੀ ਸ਼ੈੱਲਰ ਵਾਲਿਆਂ ਨਾਲ ਮਿਲੀਭੁਗਤ ਹੋਣ ਕਾਰਨ ਕਦੇ ਵੀ ਝੋਨਾ ਖ਼ਰੀਦਣ ਲਈ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋਣ ਦਿੱਤੀ ਹੈ। ਇਸ ਸਬੰਧੀ ਪੰਜਾਬ ਮੰਡੀ ਬੋਰਡ ਅਤੇ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਹੋਣ ਦੇ ਬਾਵਜੂਦ ਇਸ ਸਬੰਧੀ ਕਦੇ ਵੀ ਪਿੰਡ ਵਾਲਿਆਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ। ਪਿੰਡ ਦੇ ਲੋਕ ਹੁਣ ਮਜਬੂਰਨ ਸ਼ੈੱਲਰਾਂ ਵਿੱਚ 3 ਤੋਂ 5 ਕਿਲੋ ਪ੍ਰਤੀ ਕੁਇੰਟਲ ਕਾਟ ਕਟਵਾ ਕੇ ਝੋਨਾ ਵੇਚਦੇ ਹਨ, ਇਸ ਦਾ ਹਿੱਸਾ ਪੱਤੀ ਅਧਿਕਾਰੀਆਂ ਨੂੰ ਵੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਾਈਵੇਟ ਵਪਾਰੀਆਂ ਅਤੇ ਸ਼ੈੱਲਰ ਮਾਲਕਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ, ਪਰ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ।

ਕਿਸਾਨ ਜਥੇਬੰਦੀ ਨੇ ਮੀਟਿੰਗ ਸੱਦੀ

ਭਾਰਤੀ ਕਿਸਾਨ ਯੂਨੀਅਨ (ਏਕਤਾ)- ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਭਲਕੇ 10 ਅਕਤੂਬਰ ਨੂੰ ਪਿੰਡ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਦਾ ਇਕੱਠ ਸੱਦਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਈ ਸਾਲਾਂ ਤੋਂ ਬੈਠੇ ਉੱਚ ਅਧਿਕਾਰੀਆਂ ਦੀ ਧੱਕੇਸ਼ਾਹੀ ਹੁਣ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮਾਨਸਾ-ਬੁਢਲਾਡਾ ਮੁੱਖ ਮਾਰਗ ਨੂੰ ਅਨਾਜ ਮੰਡੀ ਦੇ ਸਾਹਮਣੇ ਜਾਮ ਕੀਤਾ ਜਾਵੇਗਾ।

Advertisement
×