ਮਹਿਲਾ ਮਜ਼ਦੂਰਾਂ ਨੂੰ ਲਿਜਾ ਰਹੀ ਟਰਾਲੀ ਪਲਟੀ; 18 ਜ਼ਖ਼ਮੀ

ਮਹਿਲਾ ਮਜ਼ਦੂਰਾਂ ਨੂੰ ਲਿਜਾ ਰਹੀ ਟਰਾਲੀ ਪਲਟੀ; 18 ਜ਼ਖ਼ਮੀ

ਪਿੰਡ ਘੋਲੀਆ ਕਲਾਂ ਵਿੱਚ ਪਲਟੀ ਹੋਈ ਟਰੈਕਟਰ-ਟਰਾਲੀ।

ਮਹਿੰਦਰ ਸਿੰਘ ਰੱਤੀਆਂ

ਮੋਗਾ, 27 ਫ਼ਰਵਰੀ

ਇਥੇ ਬਾਘਾਪੁਰਾਣਾ ਸਬ-ਡਿਵੀਜ਼ਨ ਅਧੀਨ ਪਿੰਡ ਘੋਲੀਆ ਕਲਾਂ ਵਿੱਚ ਅੱਜ ਸਵੇਰੇ ਮਹਿਲਾ ਮਜ਼ਦੂਰਾਂ ਨਾਲ ਭਰੀ ਟਰਾਲੀ ਪਲਟਣ ਕਾਰਨ ਕਰੀਬ ਡੇਢ ਦਰਜਨ ਔਰਤਾਂ ਤੇ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਾਘਾਪੁਰਾਣਾ ਤੇ ਮੋਗਾ ਦੇ ਸਿਵਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੰਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫ਼ਰੀਦਕੋਟ ਦੇ ਹਸਪਤਾਲ ਰੈਫ਼ਰ ਕੀਤਾ ਗਿਆ ਹੈ। 

ਇੰਨ੍ਹਾਂ ਮਜ਼ਦੂਰ ਔਰਤਾਂ ਨੂੰ ਕਿਸਾਨ ਬਲਵਿੰਦਰ ਸਿੰਘ ਦਾ ਪੁੱਤ ਖੇਤਾਂ ਵਿੱਚ ਆਲੂਆਂ ਦੀ ਪੁਟਾਈ ਲਈ ਟਰਾਲੀ ਵਿੱਚ ਬਿਠਾ ਕੇ ਲਿਜਾ ਰਿਹਾ ਸੀ। ਜਖ਼ਮੀ ਔਰਤ ਮਨਜਿੰਦਰ ਕੌਰ ਤੇ ਹੋਰਨਾਂ  ਮੁਤਾਬਕ ਡਰਾਈਵਰ ਨੇ ਉੱਚੀ ਆਵਾਜ਼ ਵਿੱਚ ਡੈੱਕ ਲਗਾਇਆ ਹੋਇਆ ਸੀ ਅਤੇ ਟਰੈਕਟਰ ਦੀ ਰਫ਼ਤਾਰ ਵੀ ਤੇਜ਼ ਹੋਣ ਕਾਰਨ ਚਾਲਕ ਸਤੁੰਲਨ ਗਵਾ ਬੈਠਾ ਤੇ ਟਰੈਕਟਰ-ਟਰਾਲੀ ਖੇਤਾਂ ਵਿੱਚ ਪਲਟ ਗਈ। ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਹਾਦਸੇ ਬਾਰੇ ਪੂਰਾ ਗਿਆਨ ਨਹੀਂ ਹੈ ਕਿਉਂਕਿ ਉਹ ਘਰ ਹੀ ਸੀ। ਉਨ੍ਹਾਂ ਹਾਦਸੇ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਟਰੈਕਟਰ ਅੱਗੇ ਆਏ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ। 

ਇਸ ਮੌਕੇ ਮਜ਼ਦੂਰ ਆਗੂ ਗੁਰਤੇਜ ਸਿੰਘ ਘੋਲੀਆ ਅਤੇ ਸੁਖਜਿੰਦਰ ਸਿੰਘ ਘੋਲੀਆ ਨੇ ਪ੍ਰਸ਼ਾਸਨ ਤੋਂ ਜਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। 

ਹਾਦਸੇ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਗਿੱਦੜਬਾਹਾ (ਪੱਤਰ ਪ੍ਰੇਰਕ): ਬੀਤੀ ਰਾਤ ਮਲੋਟ ਰੋਡ ’ਤੇ ਰਿਲਾਇੰਸ ਪੰਪ ਨਜ਼ਦੀਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਵਾਸੀ ਭਜਨ ਲਾਲ ਪੁੱਤਰ ਗੋਪੀ ਰਾਮ ਮੋਟਰਸਾਈਕਲ (ਪੀਬੀ53-ਸੀ2552) ’ਤੇ ਗਿੱਦੜਬਾਹਾ ਤੋਂ ਮਲੋਟ ਵੱਲ ਜਾ ਰਿਹਾ ਸੀ ਤਾਂ ਗਿੱਦੜਬਾਹਾ ਰਿਲਾਇੰਸ ਪੰਪ ਦੇ ਕੋਲ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਹਤ ਫਾਊਂਡੇਸ਼ਨ ਦੇ ਕਾਲਾ ਚੌਧਰੀ ਅਤੇ ਮਨੀਸ਼ ਵਰਮਾ ਅਤੇ ਬਬਲੂ ਜੁਨੇਜਾ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਲਿਆਂਦਾ ਗਿਆ। ਭਜਨ ਲਾਲ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All