ਭੜਕੇ ਕਿਸਾਨਾਂ ਨੇ ਮੋਦੀ ਖ਼ਿਲਾਫ਼ ਕੱਢੀ ਭੜਾਸ

ਭੜਕੇ ਕਿਸਾਨਾਂ ਨੇ ਮੋਦੀ ਖ਼ਿਲਾਫ਼ ਕੱਢੀ ਭੜਾਸ

ਮੋਗਾ ਰੇਲਵੇ ਸਟੇਸ਼ਨ ਉੱਤੇ ਮੋਦੀ ਦੀ ਤਸਵੀਰ ਦੁਆਲੇ ਜੁੱਤੀਆਂ ਦੀ ਘੇਰਾਬੰਦੀ ਕਰਕੇ ਮੁਰਦਾਬਾਦ ਕਰਦੇ ਹੋਏ ਕਿਸਾਨ।

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਅਕਤੂਬਰ

ਇੱਥੇ ਰੇਲਵੇ ਸਟੇਸ਼ਨ ਉੱਤੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਸੀਪੀਆਈ ਤੇ ਹੋਰ ਜਥੇਬੰਦੀਆਂ ਦਾ ਧਰਨਾ 26ਵੇਂ ਦਿਨ ਵੀ ਜਾਰੀ ਰਿਹਾ। ਰੋਹ ’ਚ ਆਏ ਕਿਸਾਨਾਂ ਨੇ ਮੋਦੀ ਦੀ ਫੋਟੋ ਦੁਆਲੇ ਜੁੱਤੀਆਂ ਦੀ ਘੇਰਾਬੰਦੀ ਕਰਕੇ ਮੁਰਦਾਬਾਦ ਕੀਤੀ।

ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ, ਸੀਪੀਆਈ ਆਗੂ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ, ਸੀਪੀਆਈ ਆਗੂ ਕੁਲਦੀਪ ਭੋਲਾ, ਸੁਖਵਿੰਦਰ ਸਿੰਘ ਬ੍ਰਹਮਕੇ ਤੇ ਹਰਦਿਆਲ ਸਿੰਘ ਘਾਲੀ ਨੇ ਕਿਹਾ ਕਿ ਲੋਕ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪਿੰਡ-ਪਿੰਡ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਦਾ ਹੰਕਾਰ ਤੋੜ ਲਈ ਕਿਸਾਨਾਂ ਨੇ ਵੀ ਉਸਨੂੰ ਜ਼ਲੀਲ ਠਿੱਠ ਕਰਨ ਲਈ ਉਨ੍ਹਾਂ ਆਪਣੀਆਂ ਜੁੱਤੀਆਂ ਪੈਰਾਂ ’ਚੋਂ ਲਾਹ ਕੇ ਉਸਦੀ ਤਸਵੀਰ ਦੀ ਘੇਰਾ ਬੰਦੀ ਕਰਕੇ ਮੁਰਦਾਬਾਦ ਕੀਤੀ।

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ 2.25 ਟਨ ਸਮਰੱਥਾ ਵਾਲੇ ਅਡਾਨੀ ਆਧੁਨਿਕ ਕਣਕ ਭੰਡਾਰ ਅੱਗੇ ਧਰਨਾ 26ਵੇਂ ਦਿਨ ਜਾਰੀ ਰਿਹਾ। ਧਰਨੇ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਨੇ ਵੀ ਸ਼ਿਰਕਤ ਕਰ ਰਹੀਆਂ ਹਨ। ਕਿਸਾਨ ਆਗੂ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਮੋਦੀ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨ ਲੋਕਾਂ ਦੇ ਭਲੇ ਲਈ ਲਿਆਂਦੇ ਗਏ ਹੁੰਦੇ ਤਾਂ ਇਕੱਲੇ ਪੰਜਾਬ ਵਿੱਚ ਹੀ ਮੋਦੀ ਸਰਕਾਰ ਵੱਲੋਂ 8-8 ਮੰਤਰੀਆਂ ਦੀ ਫੌਜ ਲੋਕਾਂ ਦੀ ਤਸੱਲੀ ਕਰਵਾਉਣ ਲਈ ਨਹੀਂ ਸੀ ਲਾਉਣੀ ਪੈਂਦੀ।

ਮਾਨਸਾ (ਜੋਗਿੰਦਰ ਸਿੰਘ ਮਾਨ): ‘ਮਾਲਵਾ ਖੇਤਰ ਵਿੱਚ ਕਿਸਾਨੀ ਹੱਕਾਂ ਲਈ ਉੱਠਿਆ ਧੂੰਆਂ ਹੁਣ ਦੇਸ਼ ਭਰ ਵਿੱਚ ਲਾਟ ਬਣਨ ਲੱਗਿਆ ਹੈ। ਰਾਜ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਏਕਤਾ ਦਾ ਸਬੂਤ ਦਿੰਦਿਆਂ ਜਿਸ ਤਰ੍ਹਾਂ ਮੋਦੀ ਸਰਕਾਰ ਖਿਲਾਫ਼ ਇੱਕਜੁੱਟ ਹੋ ਕੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਜੰਗ ਲੜੀ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਹੁਣ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਧਿਰਾਂ ਭਲਕੇ 27 ਅਕਤੂਬਰ ਨੂੰ ਇਕੱਠੀਆਂ ਹੋ ਕੇ ਮੋਦੀ ਸਰਕਾਰ ਖਿਲਾਫ਼ ਅੰਦੋਲਨ ਆਰੰਭਣ ਜਾ ਰਹੀਆਂ ਹਨ, ਜਿਸ ਦਾ ਸਿਹਰਾ ਮਾਲਵਾ ਖੇਤਰ ਦੇ ਕਿਸਾਨਾਂ ਸਿਰ ਜਾਂਦਾ ਹੈ।’ ਇਹ ਗੱਲ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ (ਜੋ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਵੀ ਹਨ) ਨੇ ਅੱਜ ਇੱਥੇ ਰੇਲਵੇ ਪਲੇਟਫਾਰਮ ‘ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ,ਮਲੂਕ ਸਿੰਘ ਹੀਰਕੇ,ਰੂਪ ਸਿੰਘ ਭੀਖੀ,ਭਜਨ ਸਿੰਘ ਘੁੰਮਣ, ਗੁਰਮੇਲ ਸਿੰਘ,ਸੁਖਦੇਵ ਸਿੰਘ ਕੋਟਲੀ,ਨਿਰਮਲ ਸਿੰਘ ਝੰਡੂਕੇ,ਜਰਨੈਲ ਸਿੰਘ ਸਤੀਕੇ,ਮਾਸਟਰ ਸੁਖਦੇਵ ਸਿੰਘ ਅਤਲਾ,ਧੰਨਾ ਮੱਲ ਗੋਇਲ, ਮਨਜੀਤ ਸਿੰਘ ਉੱਲਕ, ਦਰਸ਼ਨ ਸਿੰਘ ਜਟਾਣਾ, ਇਕਬਾਲ ਸਿੰਘ ਮਾਨਸਾ ਤੇ ਕਰਨੈਲ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।

ਬੁਢਲਾਡਾ ਦੇ ਭਾਜਪਾ ਆਗੂ ਦੇ ਇੰਸਟੀਚਿਊਟ ਦਾ ਘਿਰਾਓ

ਬੁਢਲਾਡਾ (ਅਮਿਤ ਕੁਮਾਰ): ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਂਹਾ) ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਜਾਰੀ ਆਪਣੇ ਸੰਘਰਸ਼ਾਂ ਅਧੀਨ ਪਿਛਲੇ 13 ਦਿਨਾਂ ਤੋਂ ਬੁਢਲਾਡਾ ਸ਼ਹਿਰ ਵਿੱਚ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੇ ਘਰ ਅਤੇ ਪਿਛਲੇ ਦੋ ਦਿਨ ਤੋਂ ਇੱਕ ਹੋਰ ਭਾਜਪਾ ਆਗੂ ਰਾਕੇਸ਼ ਜੈਨ ਦੇ ਘਰ ਦਾ ਘਿਰਾਓ ਕੀਤਾ ਹੋਇਆ ਹੈ। ਅੱਜ ਰਾਕੇਸ਼ ਜੈਨ ਦੇ ਭਾਰਤ ਸਿਨੇਮਾ ਰੋਡ ’ਤੇ ਸਥਿਤ ਲਵਲੀ ਇੰਸਟੀਟਿਊਟ ਦਾ ਵੀ ਘਿਰਾਓ ਸ਼ੁਰੂ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠਲੇ ਇਸ ਧਰਨੇ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ ਅਤੇ ਇਸ ਦੇ ਆਗੂ ਠਾਠ-ਬਾਠ ਨਾਲ ਆਪਣੇ ਕਾਰੋਬਾਰ ਚਲਾ ਕੇ ਮੋਟਾ ਮੁਨਾਫਾ ਕਮਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All