DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੇਂ ਬੱਸ ਅੱਡੇ ਖ਼ਿਲਾਫ਼ ਨਿੱਤਰੀਆਂ ਜਥੇਬੰਦੀਆਂ

ਇੱਥੋਂ ਦੇ ਬੱਸ ਅੱਡੇ ਦੀ ਜਗ੍ਹਾ ਤਬਦੀਲੀ ਦੀ ਤਜਵੀਜ਼ ਖ਼ਿਲਾਫ਼ ਬਣੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਸੱਦੇ ’ਤੇ ਅੱਡੇ ਦੇ ਨੇੜਲੇ ਖੇਤਰਾਂ ਦੀਆਂ ਜ਼ਿਆਦਾਤਰ ਦੁਕਾਨਾਂ ਅੱਜ ਦੁਪਹਿਰ ਤੱਕ ਬੰਦ ਰਹੀਆਂ। ਕਮੇਟੀ ਆਗੂਆਂ ਨੇ ਦਾਅਵਾ ਕੀਤਾ ਕਿ ਅੰਬੇਡਕਰ ਪਾਰਕ ਤੋਂ...

  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿੱਚ ਬਾਜ਼ਾਰ ਬੰਦ ਦੌਰਾਨ ਰੋਸ ਮਾਰਚ ਕਰਦੇ ਹੋਏ ਜਥੇਬੰਦੀਆਂ ਦੇ ਕਾਰਕੁਨ ਅਤੇ ਅਹੁਦੇਦਾਰ।
Advertisement

ਇੱਥੋਂ ਦੇ ਬੱਸ ਅੱਡੇ ਦੀ ਜਗ੍ਹਾ ਤਬਦੀਲੀ ਦੀ ਤਜਵੀਜ਼ ਖ਼ਿਲਾਫ਼ ਬਣੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਸੱਦੇ ’ਤੇ ਅੱਡੇ ਦੇ ਨੇੜਲੇ ਖੇਤਰਾਂ ਦੀਆਂ ਜ਼ਿਆਦਾਤਰ ਦੁਕਾਨਾਂ ਅੱਜ ਦੁਪਹਿਰ ਤੱਕ ਬੰਦ ਰਹੀਆਂ। ਕਮੇਟੀ ਆਗੂਆਂ ਨੇ ਦਾਅਵਾ ਕੀਤਾ ਕਿ ਅੰਬੇਡਕਰ ਪਾਰਕ ਤੋਂ ਮਹਿਣਾ ਚੌਕ ਤੱਕ ਦੀਆਂ ਦੁਕਾਨਾਂ ਮੁਕੰਮਲ ਬੰਦ ਸਨ। ਇਸ ਦੌਰਾਨ ਪੁਰਾਣੇ ਬੱਸ ਅੱਡੇ ਨੂੰ ਨਾ ਬਦਲਣ ਦੇ ਹੱਕ ’ਚ ਮਹਿਣਾ ਚੌਕ ’ਚ ਇਕੱਠੇ ਹੋਏ ਕਾਫੀ ਵਿਅਕਤੀਆਂ ਨੇ ਬੰਦ ਬਾਜ਼ਾਰਾਂ ’ਚ ਰੋਸ ਮਾਰਚ ਕਰਨ ਮਗਰੋਂ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਦੋਸ਼ ਲਾਇਆ ਕਿ ਅੱਡੇ ਦੇ ਮਾਮਲੇ ’ਚ ਰਾਜ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਉਸ ਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਵਨਾ ਨੂੰ ਅਣਡਿੱਠ ਕਰਕੇ ਨਵੇਂ ਬੱਸ ਅੱਡੇ ਦੀ ਤਜਵੀਜ਼ ਨਾਲ ਭੂ-ਮਾਫ਼ੀਏ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਅਤੇ ਲੋਕਾਂ ਦੀਆਂ ਸਹੂਲਤਾਂ ਦੇ ਕੇਂਦਰ ਮੌਜੂਦਾ ਬੱਸ ਅੱਡੇ ਨੂੰ ਉਜਾੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਹਰਵਿੰਦਰ ਹੈਪੀ ਤੇ ਗੁਰਪ੍ਰੀਤ ਆਰਟਿਸਟ ਨੇ ਦਾਅਵਾ ਕੀਤਾ ਕਿ ਬੱਸ ਅੱਡਾ ਬਦਲਣ ਖ਼ਿਲਾਫ਼ ਲੋਕ ਸਭਾ ਮੈਂਬਰ, ‘ਆਪ’ ਦੇ ਚਾਰ ਵਿਧਾਇਕਾਂ ਸਣੇ ਹਲਕਾ ਕੋਆਰਡੀਨੇਟਰ ਅਤੇ ਇੱਕ ਸੌ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਲਿਖ਼ਤੀ ਰੂਪ ’ਚ ਸਰਕਾਰ ਨੂੰ ਅਪੀਲ ਕਰ ਚੁੱਕੀਆਂ ਹਨ, ਪਰ ਸਰਕਾਰ ਇਸ ਸਭ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕੌਂਸਲਰ ਸੰਦੀਪ ਬੌਬੀ ਅਤੇ ਪਰਵਿੰਦਰ ਸੰਧੂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਕਿਸੇ ਵੀ ਕੀਮਤ ’ਤੇ ਬੱਸ ਅੱਡਾ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਦੇ ਮੀਡੀਆ ਕੋਆਰਡੀਨੇਟਰ ਅਤੇ ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕ ਰਾਇ ਨਾਲ ਫੈਸਲੇ ਲੈਣ ਦੀ ਗੱਲ ਕਰਨ ਵਾਲੀ ਸਰਕਾਰ ਅੱਜ ਲੋਕਾਂ ’ਤੇ ਜ਼ੁਲਮ ਕਰ ਰਹੀ ਹੈ ਅਤੇ ਇਸ ਜ਼ੁਲਮ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ।

Advertisement

ਸਰਕਾਰ ਨੂੰ ਜ਼ਿੱਦ ਛੱਡਣ ਦੀ ਅਪੀਲ

ਵਪਾਰ ਮੰਡਲ ਦੇ ਪ੍ਰਧਾਨ ਬਲਵਿੰਦਰ ਬਾਹੀਆ ਅਤੇ ਸਟੂਡੈਂਟਸ ਯੂਨੀਅਨ ਦੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਜੇ ਸਰਕਾਰ ਨੇ ਬੱਸ ਅੱਡਾ ਬਦਲਣ ਦੀ ਜ਼ਿੱਦ ਨਾ ਛੱਡੀ, ਤਾਂ ਲੋਕ ਸਰਕਾਰ ਬਦਲਣ ਲਈ ਮਜਬੂਰ ਹੋ ਜਾਣਗੇ। ਬਲਤੇਜ ਵਾਂਦਰ ਵੱਲੋਂ ਅੱਜ ਦੇ ਪ੍ਰਦਰਸ਼ਨ ਨੂੰ ਕਿਸਾਨ ਜਥੇਬੰਦੀਆਂ, ਪੈਨਸ਼ਨਰਜ਼ ਐਸੋਸੀਏਸ਼ਨ, ਵਪਾਰੀ ਜਥੇਬੰਦੀਆਂ, ਟਰਾਂਸਪੋਰਟ ਐਸੋਸੀਏਸ਼ਨ, ਕੋਰਟ ਰੋਡ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਰਿਟਾਇਰਡ ਪੁਲੀਸ ਐਸੋਸੀਏਸ਼ਨ, ਮਜ਼ਦੂਰ ਜਥੇਬੰਦੀਆਂ, ਵਪਾਰੀਆਂ ਅਤੇ ਆਮ ਲੋਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਗਿਆ।

Advertisement
Advertisement
×