ਪੀਐੱਸਯੂ ਵੱਲੋਂ ਵਿਦਿਆਰਥੀਆਂ ਤੋਂ ਫ਼ੀਸ ਵਸੂਲੀ ਦਾ ਵਿਰੋਧ

ਪੀਐੱਸਯੂ ਵੱਲੋਂ ਵਿਦਿਆਰਥੀਆਂ ਤੋਂ ਫ਼ੀਸ ਵਸੂਲੀ ਦਾ ਵਿਰੋਧ

ਮੀਟਿੰਗ ’ਚ ਸ਼ਾਮਿਲ ਹੋਏ ਪੀਐੱਸਯੂ ਦੇ ਕਾਰਕੁਨ।

ਸ਼ਗਨ ਕਟਾਰੀਆ
ਬਠਿੰਡਾ, 10 ਅਗਸਤ

ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸਬੰਧਿਤ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਅਤੇ ਫੀਸਾਂ ਦੇ ਮੁੱਦਿਆਂ ’ਤੇ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਚਿਲਡਰਨ ਪਾਰਕ ਵਿਚ ਮੀਟਿੰਗ ਕੀਤੀ।

ਯੂਨੀਅਨ ਦੀ ਸੂਬਾ ਆਗੂ ਸੰਗੀਤਾ ਰਾਣੀ ਨੇ ਦੱਸਿਆ ਕਿ ਸਰਕਾਰ ਆਨਲਾਈਨ ਕਲਾਸਾਂ ਦੇ ਬਹਾਨੇ ਵਿਦਿਆਰਥੀਆਂ ਤੋਂ ਮੋਟੀਆਂ ਫ਼ੀਸਾਂ ਵਸੂਲਣਾ ਚਾਹੁੰਦੀ ਹੈ ਜਦਕਿ ਵਿਦਿਆਰਥੀ ਏਨੀਆਂ ਫ਼ੀਸਾਂ ਨਹੀਂ ਭਰ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਕਾਲਜਾਂ ਵਿਚ ਪੜ੍ਹਾਈ ਹੀ ਨਹੀਂ ਹੋ ਰਹੀ, ਫਿਰ ਫ਼ੀਸਾਂ ਕਿਸ ਲਈ ਭਰੀਆਂ ਜਾਣ? ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਕਰਫ਼ਿਊ ਤੇ ਤਾਲਾਬੰਦੀ ਦੀ ਤਕੜੀ ਆਰਥਿਕ ਮਾਰ ਝੱਲੀ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਿਰਫ਼ ਟਿਊਸ਼ਨ ਫ਼ੀਸ ਹੀ ਲਈ ਜਾਵੇ।

ਜ਼ਿਲ੍ਹਾ ਆਗੂ ਕਿਰਨਜੀਤ ਕੌਰ ਅਤੇ ਅਨਮੋਲਦੀਪ ਸਿੰਘ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਲਈ ਸਰਕਾਰ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਵੇ। ਉਨ੍ਹਾਂ ਆਨਲਾਈਨ ਸਿੱਖਿਆ ਲਈ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਕਾਇਦਾ ਸਿਖਲਾਈ ਦੇਣ ਦੀ ਵੀ ਮੰਗ ਕੀਤੀ। ਇਹ ਵੀ ਕਿਹਾ ਗਿਆ ਕਿ ਫਾਈਨਲ ਕਲਾਸ ਦੇ ਵਿਦਿਆਰਥੀਆਂ ਨੂੰ ਪੇਪਰ ਲੈਣ ਤੋਂ ਪਹਿਲਾਂ ਇਕ ਮਹੀਨਾ ਕਲਾਸਾਂ ਲਾਉਣ ਦਾ ਸਮਾਂ ਦਿੱਤਾ ਜਾਵੇ ਜਾਂ ਫਿਰ ਪ੍ਰਮੋਟ ਕੀਤਾ ਜਾਵੇ।

ਮੀਟਿੰਗ ’ਚ ਸੁਖਮੰਦਰ ਸਿੰਘ, ਚਰਨਜੀਤ ਕੌਰ, ਜਸ਼ਨਦੀਪ, ਗਗਨ, ਦਿਨੇਸ਼ ਸਿੰਗਲਾ, ਭੁਪਿੰਦਰ ਆਦਿ ਸ਼ਾਮਲ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All