DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰੋਧੀਆਂ ਨੇ ਅੱਖਾਂ ’ਤੇ ਪੱਟੀ ਬੰਨ੍ਹੀ ਹੈ: ਅਮੋਲਕ ਸਿੰਘ

ਵਿਧਾਇਕ ਅਮੋਲਕ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ’ਚ ਹਲਕਾ ਜੈਤੋ ’ਚ ਰਿਕਾਰਡ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਫਿਟਕਾਰ ਪਾਈ ਕਿ ਵਿਰੋਧੀਆਂ ਨੇ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਹੈ, ਉਹ ਸਿਰਫ ‘ਵਿਰੋਧ’...

  • fb
  • twitter
  • whatsapp
  • whatsapp
Advertisement

ਵਿਧਾਇਕ ਅਮੋਲਕ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ’ਚ ਹਲਕਾ ਜੈਤੋ ’ਚ ਰਿਕਾਰਡ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਫਿਟਕਾਰ ਪਾਈ ਕਿ ਵਿਰੋਧੀਆਂ ਨੇ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਹੈ, ਉਹ ਸਿਰਫ ‘ਵਿਰੋਧ’ ਖ਼ਾਤਰ ਵਿਰੋਧ ਕਰਦੇ ਹਨ, ਪਰ ਕੰਮਾਂ ਦੇ ਮੁੱਦੇ ’ਤੇ ਜਿਹੜਾ ਮਰਜ਼ੀ, ਜਿੱਥੇ ਮਰਜ਼ੀ ਬਹਿਸ ਕਰ ਸਕਦਾ ਹੈ, ਅਸੀਂ ਹਮੇਸ਼ਾ ਤਿਆਰ ਹਾਂ। ਉਨ੍ਹਾਂ ਇਹ ਗੱਲ ਪਿੰਡ ਕਰੀਰਵਾਲੀ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖੀ। ਉਹ ਕਰੀਰਵਾਲੀ ਦੀ ਅਨਾਜ ਮੰਡੀ ਦੇ ਫੜ ਨੂੰ ਉੱਚਾ ਕਰਨ ਦੀ ਉਦਘਾਟਨੀ ਰਸਮ ਵਿੱਚ ਸ਼ਰੀਕ ਹੋਣ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਇਸ ਫੜ ਦੀ ਦਸ਼ਾ ਸੁਧਾਰਨ ’ਤੇ ਕਰੀਬ 48 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਚੈਨਾ ’ਚ ਵੀ ਫੜ ਨੂੰ ਉੱਚਾ ਕਰਨ ਦਾ ਉਦਘਾਟਨ ਕਰ ਕਰ ਕੇ ਆਏ ਹਨ। ਉਨ੍ਹਾਂ ਢਿੱਲਵਾਂ ਵਾਟਰ ਵਰਕਸ ਦੀ ਕਾਰਜਸ਼ੈਲੀ ਆਧੁਨਿਕ ਬਣਾਉਣ, 7 ਕਰੋੜ ਦੀ ਲਾਗਤ ਨਾਲ ਬਾਜਾਖਾਨਾ-ਜੈਤੋ ਰੋਡ ਬਣਾਉਣ, 2.50 ਕਰੋੜ ਖਰਚ ਕੇ ਜੈਤੋ ਦੇ ਬੱਸ ਅੱਡਾ ਚੌਕ ਤੋਂ ਬਾਜਾ ਚੌਕ ਤੱਕ ਸੜਕ ਬਣਾਉਣ ਸਮੇਤ ਜੈਤੋ ਦੇ ਬਾਈਪਾਸ ਬਣਾਏ ਜਾਣ ਸਮੇਤ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੈਤੋ ਸ਼ਹਿਰ ਦੀ ਇੱਕ ਵੀ ਅਜਿਹੀ ਸੜਕ ਬਣਾਉਣ ਬਗ਼ੈਰ ਬਕਾਇਆ ਨਹੀਂ ਛੱਡੀ, ਜੋ ਪਹਿਲਾਂ ਟੁੱਟੀ ਹੋਵੇ। ਇਸ ਮੌਕੇ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ‘ਆਪ’ ਬੀ ਸੀ ਵਿੰਗ ਹਲਕਾ ਜੈਤੋ ਦੇ ਕੋ-ਆਰਡੀਨੇਟਰ ਸੁਖਰੀਤ ਰੋਮਾਣਾ, ਚੇਅਰਮੈਨ ਨਰੇਸ਼ ਜਿੰਦਲ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸ਼ੈਲੀ ਗਰਗ, ਨੌਜਵਾਨ ਆਗੂ ਅੰਕੁਸ਼ ਬਾਂਸਲ ਤੇ ਕੁਲਦੀਪ ਸਿੰਘ ਦਲ ਸਿੰਘ ਵਾਲਾ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

Advertisement
Advertisement
×