ਸੁਰੱਖਿਆ ਚੌਕਸੀ ਦੀ ਖੁੱਲ੍ਹੀ ਪੋਲ: ਮੋਗਾ ਜ਼ਿਲ੍ਹਾ ਸਕੱਤਰੇਤ ਵਿੱਚ ਤਿਰੰਗਾ ਲਾਹ ਕੇ ਲਹਿਰਾਇਆ ਖ਼ਾਲਿਸਤਾਨ ਦਾ ਝੰਡਾ

ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਲਹਿਰਾਇਆ

ਸੁਰੱਖਿਆ ਚੌਕਸੀ ਦੀ ਖੁੱਲ੍ਹੀ ਪੋਲ: ਮੋਗਾ ਜ਼ਿਲ੍ਹਾ ਸਕੱਤਰੇਤ ਵਿੱਚ ਤਿਰੰਗਾ ਲਾਹ ਕੇ ਲਹਿਰਾਇਆ ਖ਼ਾਲਿਸਤਾਨ ਦਾ ਝੰਡਾ

ਮਹਿੰਦਰ ਸਿੰਘ ਰੱਤੀਆਂ

ਮੋਗਾ, 14 ਅਗਸਤ

ਇਥੇ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਕੇ ਤਿਰੰਗਾ ਲੀਰੋ ਲੀਰੋ ਕਰ ਦਿੱਤਾ ਗਿਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਝੰਡਾਂ ਲਹਿਰਾ ਦਿੱਤਾ ਹੈ। ਸਿੱਖਸ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਲਾਈਵ ਵੀਡੀਓ ਵੀ ਜਾਰੀ ਕਰ ਦਿੱਤੀ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਪੰਨੂ, ਜਿਸ ਨੂੰ ਕਿ ਅਤਿਵਾਦੀ ਐਲਾਨ ਦਿੱਤਾ ਗਿਆ ਹੈ, ਨੂੰ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਵਿਚ ਆ ਕੇ ਵਿਖਾਵੇ। ਲਾਈਵ ਵੀਡੀਓ ਵਿੱਚ ਫ਼ੌਜੀ ਵਰਦੀ ਲੋਅਰ ਪਹਿਨੀ ਤੇ ਇੱਕ ਹੋਰ ਨੌਜਵਾਨ ਜ਼ਿਲ੍ਹਾ ਸਕੱਤਰੇਤ ਦੀ 5 ਮੰਜ਼ਿਲੀ ਇਮਾਰਤ ਦੀ ਆਖਰੀ ਛੱਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਇਸ ਮਗਰੋਂ ਫ਼ੌਜੀ ਵਰਦੀ ਲੋਅਰ ਪਹਿਨੀ ਨੌਜਵਾਨ ਤਿਰੰਗਾ ਲੀਰੋ ਲੀਰੋ ਕਰਦਾ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਕੰਮ 3 ਨੌਜਵਾਨਾਂ ਨੇ ਕੀਤਾ ਹੈ, ਦੋ ਖਾਲਿਸਤਾਨੀ ਝੰਡਾ ਲਹਿਰਾ ਰਹੇ ਹਨ ਅਤੇ ਤੀਜਾ ਲਾਈਵ ਵੀਡੀਓ ਬਣਾ ਰਿਹਾ ਹੈ। ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਡੀਸੀ ਸੰਦੀਪ ਹੰਸ, ਐੈੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਹੋਰ ਸੀਨੀਅਰ ਪੁਲੀਸ ਤੇ ਸਿਵਲ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਮੀਟਿੰਗ ਕੀਤੀ। ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮਗਰੋਂ ਲਗਾਤਾਰ ਸਰਗਰਮੀਆਂ ਚਲਾ ਰਹੇ ਹਨ। ਉਨ੍ਹਾਂ ਦੀ ਕੁਝ ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣੇ ਵਿੱਚ ਹਰ ਉਸ ਸਿੱਖ ਨੂੰ ਜੋ ਪਿੰਡਾਂ ਦੇ ਪੰਚਾਇਤ ਘਰਾਂ ’ਚੋਂ ਤਿਰੰਗਾ ਲਾਹ ਕੇ ਖਾਲਿਸਤਾਨ ਦਾ ਝੰਡਾ ਚੜਾਏਗਾ, ਨੂੰ ਸਿੱਖਸ ਫਾਰ ਜਸਟਿਸ ਵੱਲੋਂ 2500 ਅਮਰੀਕੀ ਡਾਲਰ ਦਿੱਤੇ ਜਾਣਗੇ। ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਹੇਠ 24 ਘੰਟੇ ਗਾਰਦ ਰਹਿੰਦੀ ਹੈ। ਇਹ ਘਟਨਾ ਦਿਨ ਵੇਲੇ ਵਾਪਰਨ ਨਾਲ ਪ੍ਰਸ਼ਾਸਨ ਲਈ ਕਸੂਤੀ ਸਥਿਤੀ ਬਣ ਗਈ ਹੈ। ਇਸ ਘਟਨਾ ਮਗਰੋਂ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਭਲਕੇ ਅਾਜ਼ਾਦੀ ਸਮਾਗਮ ਪ੍ਰਬੰਧਾਂ ਉੱਤੇ ਤਿੱਖੀ ਨਜ਼ਰ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਮੁੜ ਤੋਂ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਕਰਨ ਵਾਲੇ 9 ਲੋਕਾਂ ਨੂੰ ਅਤਿਵਾਦੀ ਕਰਾਰ ਦਿੱਤਾ ਹੈ। ਇਨ੍ਹਾਂ ਵਿਚ ਸਿਖਸ ਫਾਰ ਜਸਟਿਸ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿਘ ਪੰਨੂ ਵੀ ਸ਼ਾਮਲ ਹੈ।

ਇਹ ਸਾਰੇ ਵਿਅਕਤੀ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ(ਯੂਪੀਏ) ਦੀਆਂ ਧਾਰਾਵਾਂ ਤਹਿਤ ਦਹਿਸ਼ਤਗਰਦ ਘੋਸ਼ਿਤ ਕੀਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਵਧਵਾ ਸਿੰਘ ਬੱਬਰ, ਪਾਕਿਸਤਾਨ ਅਧਾਰਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁੱਖੀ ਲਖਬੀਰ ਸਿੰਘ, ਪਾਕਿ ਅਧਾਰਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ, ਪਾਕਿ ਅਧਾਰਿਤ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਪਰਮਜੀਤ ਸਿੰਘ, ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਬੱਗਾ, ਕੈਨੇਡਾ ਅਧਾਰਿਤ ਖਾਲਿਸਤਾਨ ਟਾਇਗਰ ਫੋਰਸ ਦੇ ਮੁੱਖੀ ਹਰਦੀਪ ਸਿੰਘ ਨਿੱਝਰ, ਯੂਕੇ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਪਰਮਜੀਤ ਸਿੰਘ ਅਤੇ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ ਦੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀ ਐਲਾਨਿਆ ਜਾ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All