ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਇਕ ਹਲਾਕ, ਤੇਰਾਂ ਜ਼ਖ਼ਮੀ

ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਇਕ ਹਲਾਕ, ਤੇਰਾਂ ਜ਼ਖ਼ਮੀ

ਹਾਈਵੇਅ ’ਤੇ ਹਾਦਸਾਗ੍ਰਸਤ ਹੋਏ ਵਾਹਨ।

ਨਿੱਜੀ ਪੱਤਰ ਪ੍ਰੇਰਕ

ਫ਼ਰੀਦਕੋਟ, 30 ਨਵੰਬਰ

ਸਰਦ ਰੁੱਤ ਦੀ ਇੱਥੇ ਪਈ ਪਹਿਲੀ ਸੰਘਣੀ ਧੁੰਦ ਕਾਰਨ ਬਠਿੰਡਾ-ਅੰਮ੍ਰਿਤਸਰ ਹਾਈਵੇਅ ਤੇ ਪਿੰਡ ਟਹਿਣਾ ਨਜ਼ਦੀਕ ਵੱਡਾ ਸੜਕ ਹਾਦਸਾ ਵਾਪਰਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਇਕ ਟਰਾਲਾ ਸੜਕ ’ਤੇ ਜਾ ਰਹੀ ਟਰਾਲੀ ਨਾਲ ਟਕਰਾ ਗਿਆ। ਧੁੰਦ ਕਾਰਨ ਮਗਰ ਆਉਂਦੇ ਵਾਹਨਾਂ ਨੂੰ ਇਸ ਹਾਦਸੇ ਦਾ ਪਤਾ ਨਹੀਂ ਲੱਗਾ ਜਿਸ ਕਰਕੇ 11 ਵਾਹਨ ਇਕ ਦੂਜੇ ਵਿੱਚ ਜਾ ਟਕਰਾਏ। ਫ਼ਰੀਦਕੋਟ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਵਾਪਰੇ ਇਸ ਹਾਦਸੇ ਵਿੱਚ 9 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਸਿਕੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਵਾਹਨਾਂ ਦੀ ਸਪੀਡ ਕਾਫੀ ਘੱਟ ਸੀ ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸੜਕ ਹਾਦਸੇ ਵਿੱਚ ਦੋ ਟਰੈਕਟਰ-ਟਰਾਲੀਆਂ, ਦੋ ਵੱਡੇ ਟਰਾਲੇ, ਚਾਰ ਕਾਰਾਂ ਅਤੇ ਇੱਕ ਮੋਟਰਸਾਈਕਲ ਸ਼ਾਮਿਲ ਹੈ। ਇਸੇ ਦੌਰਾਨ ਪਿੰਡ ਢਿਲਵਾਂ ਨਜ਼ਦੀਕ ਸੜਕ ਤੇ ਆਵਾਰਾ ਪਸ਼ੂ ਆਉਣ ਨਾਲ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿੱਚ ਚਾਲਕ ਨੂੰ ਕਾਫੀ ਗੰਭੀਰ ਸੱਟਾਂ ਵੱਜੀਆਂ ਹਨ।

ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਬਾਅਦ ਦੁਪਿਹਰ ਫਲਾਈਓਵਰ ਦੇ ਕੋਲ ਤੇਲ ਨਾਲ ਭਰੇ ਕੈਂਟਰ ਦੀ ਟੱਕਰ ਵੱਜਣ ਕਾਰਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਕਸ਼ਮੀਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਵਾਂ ਮੋਹਕਮ ਵਾਲੀ ਵਜੋਂ ਹੋਈ ਹੈ। ਉਧਰ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੇ ਕੈਂਟਰ ਨੂੰ ਭਜਾ ਕੇ ਲੈ ਗਿਆ ਪਰ ਫਲਾਈਓਵਰ ਨੂੰ ਕ੍ਰਾਸ ਕਰਨ ਤੋਂ ਬਾਅਦ ਉਕਤ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ (55) ਵਿਆਹ ਸਮਾਗਮ ’ਚ ਜਾਣ ਲਈ ਘਰ ਤੋਂ ਆਪਣੇ ਮੋਟਰਸਾਇਕਲ ਰਾਹੀਂ ਨਿਕਲਿਆ ਅਤੇ ਰਸਤੇ ’ਚ ਫਲਾਈਓਵਰ ਨਜ਼ਦੀਕ ਸੜਕ ’ਤੇ ਚੜਿ੍ਹਆ ਤਾਂ ਪਿੱਛੋਂ ਤੇਲ ਨਾਲ ਭਰੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਕਸ਼ਮੀਰ ਸਿੰਘ ਦਾ ਸਿਰ ਕੈਂਟਰ ਦੇ ਟਾਇਰ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਚਾਰ ਬੱਚੇ ਹਨ। ਉਧਰ ਪੀਸੀਆਰ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਤੇ ਉਨ੍ਹਾਂ ਨੇ ਪੁਰਾਣੀ ਚੁੰਗੀ ਨਜ਼ਦੀਕ ਕੈਂਟਰ ਨੂੰ ਕਾਬੂ ਕਰ ਲਿਆ।

ਏਲਨਾਬਾਦ ਵਿੱਚ ਮੋਟਰਸਾਈਕਲ ਤੇ ਬੱਸ ਦੀ ਟੱਕਰ; ਦੋ ਜ਼ਖ਼ਮੀ

ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੀ ਮੁਮੇਰਾ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਹੀ ਰਾਮ ਪੁੱਤਰ ਚੇਤ ਰਾਮ ਵਾਸੀ ਨਾਇਕਾਵਾਲੀ ਢਾਣੀ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਮੁਮੇਰਾ ਰੋਡ ਚੌਰਾਹੇ ਕੋਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ। ਲੋਕਾਂ ਨੇ ਇਸ ਦੀ ਸੂਚਨਾ ਭਾਈ ਘਨੱਈਆ ਮਾਨਵ ਸੇਵਾ ਟਰੱਸਟ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਟਰੱਸਟ ਦੀ ਐਂਬੂਲੈਂਸ ਰਾਹੀਂ ਉਸ ਨੂੰ ਏਲਨਾਬਾਦ ਦੇ ਨਾਗਰਿਕ ਹਸਪਤਾਲ ਲਿਆਂਦਾ ਗਿਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਿਰਸਾ ਲਈ ਰੈਫ਼ਰ ਕਰ ਦਿੱਤਾ ਗਿਆ। ਇੱਕ ਹੋਰ ਹਾਦਸੇ ਵਿੱਚ ਸ਼ਹਿਰ ਦੀ ਹਨੂੰਮਾਨਗੜ੍ਹ ਰੋਡ ’ਤੇ ਹਰਿਆਣਾ ਰੋਡਵੇਜ਼ ਦੀ ਬੱਸ ਵਲੋਂ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਸੁਰਿੰਦਰ ਨਾਥ ਅਤੇ ਸਮੋਸਾ ਬਾਈ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਸਮੋਸਾ ਬਾਈ ਨੂੰ ਗੰਭੀਰ ਸੱਟ ਲੱਗੀ। ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਿਸਾਰ ਲਈ ਰੈਫ਼ਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All