ਸੜਕ ਹਾਦਸੇ ਵਿੱਚ ਮੌਤ, ਇਕ ਜ਼ਖ਼ਮੀ
ਹਾਕੂਵਾਲਾ ਵਿੱਚ ਕੌਮੀ ਮਾਰਗ 354-ਈ (ਡੱਬਵਾਲੀ-ਅਬੋਹਰ ਰੋਡ) ’ਤੇ ਅੱਜ ਤੇਜ਼ ਰਫਤਾਰ ਟਰੱਕ ਵੱਲੋਂ ਸੜਕ ਕੰਢੇ ਖੜ੍ਹੇ ਦੋ ਵਿਅਕਤੀਆਂ ਨੂੰ ਦਰੜਨ ਕਾਰਨ ਦੁਕਾਨਦਾਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਹਾਕੂਵਾਲਾ ਵਾਸੀ ਕਰਿਆਨਾ ਦੁਕਾਨਦਾਰ...
Advertisement
ਹਾਕੂਵਾਲਾ ਵਿੱਚ ਕੌਮੀ ਮਾਰਗ 354-ਈ (ਡੱਬਵਾਲੀ-ਅਬੋਹਰ ਰੋਡ) ’ਤੇ ਅੱਜ ਤੇਜ਼ ਰਫਤਾਰ ਟਰੱਕ ਵੱਲੋਂ ਸੜਕ ਕੰਢੇ ਖੜ੍ਹੇ ਦੋ ਵਿਅਕਤੀਆਂ ਨੂੰ ਦਰੜਨ ਕਾਰਨ ਦੁਕਾਨਦਾਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਹਾਕੂਵਾਲਾ ਵਾਸੀ ਕਰਿਆਨਾ ਦੁਕਾਨਦਾਰ ਪੂਰਨ ਸਿੰਘ (60) ਆਪਣੇ ਘਰ ਮੁੂਹਰੇ ਕੌਮੀ ਸ਼ਾਹ ਮਾਰਗ ਪਾਰ ਕਰਕੇ ਪਿੰਡ ਲੁਹਾਰਾ ਦੇ ਦੋਧੀ ਬਲਜਿੰਦਰ ਸਿੰਘ ਕੋਲੋਂ ਦੁੱਧ ਲੈਣ ਗਿਆ ਸੀ। ਇਸ ਦੌਰਾਨ ਡੱਬਵਾਲੀ ਪਾਸਿਓਂ ਆਏ ਇੱਕ ਤੇਜ਼ ਰਫਤਾਰ ਟਰੱਕ ਨੇ ਦੋਵਾਂ ਨੂੰ ਲਪੇਟ ਵਿੱਚ ਲਿਆ। ਘਟਨਾ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕਿੱਲਿਆਂਵਾਲੀ (ਆਰਜ਼ੀ) ਦੇ ਸੀਨੀਅਰ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
×

