ਹੁਣ ਮਾਲਵਾ ਦੇ ਆਗੂਆਂ ਨੂੰ ਭਾਜਪਾ ’ਚ ਦਿੱਸਣ ਲੱਗਿਆ ਸਿਆਸੀ ਭਵਿਖ : The Tribune India

ਹੁਣ ਮਾਲਵਾ ਦੇ ਆਗੂਆਂ ਨੂੰ ਭਾਜਪਾ ’ਚ ਦਿੱਸਣ ਲੱਗਿਆ ਸਿਆਸੀ ਭਵਿਖ

ਹੁਣ ਮਾਲਵਾ ਦੇ ਆਗੂਆਂ ਨੂੰ ਭਾਜਪਾ ’ਚ ਦਿੱਸਣ ਲੱਗਿਆ ਸਿਆਸੀ ਭਵਿਖ

ਮਾਨਸਾ ’ਚ ਜਗਦੀਪ ਸਿੰਘ ਨਕਈ ਭਾਜਪਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ।- ਫੋਟੋ: ਮਾਨ

ਪੱਤਰ ਪ੍ਰੇਰਕ

ਮਾਨਸਾ, 8 ਦਸੰਬਰ

ਮਾਲਵਾ ਖੇਤਰ ਦੇ ਜਿਹੜੇ ਕਾਂਗਰਸੀ ਨੇਤਾ ਵਿਧਾਨ ਸਭਾ ਤੋਂ ਪਹਿਲਾਂ ਤੇ ਪਿੱਛੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਹੁਣ ਭਗਵੇਂ ਰੰਗ ’ਚੋਂ ਸਿਆਸੀ ਚੜ੍ਹਤ ਦਿਖਾਈ ਦੇਣ ਲੱਗੀ ਹੈ। ਭਾਜਪਾ ਵੱਲੋਂ ਹਾਲ ਹੀ ’ਚ ਪੰਜਾਬ ਇਕਾਈ ਦੀ ਬਣਾਈ ਨਵੀਂ ਟੀਮ ਵਿੱਚ ਸਭ ਤੋਂ ਵੱਧ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਇਸ ਖੇਤਰ ਦੇ ਦਿੱਗਜ਼ ਸਿਆਸੀ ਨੇਤਾ ਜਗਦੀਪ ਸਿੰਘ ਨਕੱਈ ਸੂਬਾਈ ਮੀਤ ਪ੍ਰਧਾਨ ਲਾਉਣ ਤੋਂ ਉਨ੍ਹਾਂ ਦੀਆਂ ਇਸ ਖੇਤਰ ’ਚ ਸਰਗਰਮੀਆਂ ਵਧ ਗਈਆਂ ਹਨ, ਹਾਲਾਂਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣ ਕਾਰਨ ਹੋਰ ਰੁਝਵੇਂ ਵੀ ਬਣੇ ਹੋਏ ਹਨ, ਪਰ ਉਹ ਬਾਕੀ ਸਭ ਰੁਝੇਵਿਆਂ ਨੂੰ ਛੱਡ ਕੇ ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ’ਚੋਂ ਵਰਕਰਾਂ ਨੂੰ ਭਾਜਪਾ ਦਾ ਰਾਹ ਵਿਖਾਉਣ ਲਈ ਸਰਗਰਮੀਆਂ ਕਰਨ ’ਚ ਜੁਟੇ ਹੋਏ ਹਨ। ਭਾਜਪਾ ਵੱਲੋਂ ਮਾਲਵਾ ਖੇਤਰ ’ਚ ਆਪਣਾ ਆਧਾਰ ਕਾਇਮ ਕਰਨ ਲਈ ਉਪਰਾਲਾ ਕਰਨਾ ਆਰੰਭ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੇ ਕਾਂਗਰਸੀ ਲੀਡਰ ਭਾਜਪਾ ’ਚ ਸ਼ਾਮਲ ਹੋਏ ਹਨ, ਉਨ੍ਹਾਂ ਵਿੱਚੋਂ ਬਹੁਤੇ ਮਾਲਵਾ ਖੇਤਰ ਨਾਲ ਜੁੜੇ ਹੋਏ ਹਨ, ਜਦੋਂਕਿ ਕੈਪਟਨ ਦੇ ਮਾਲਵਾ ਖੇਤਰ ’ਚ ਵਿਚਲੇ ਬਹੁਤੇ ਸਾਥੀ ਪਹਿਲਾਂ ਹੀ ‘ਕਮਲ ਦਾ ਫੁੱਲ’ ਫੜ੍ਹ ਚੁੱਕੇ ਹਨ। ਮਾਲਵਾ ਖੇਤਰ ਪੰਜਾਬ ਦਾ ਇੱਕ ਪੇਂਡੂ ਇਲਾਕਾ ਮੰਨਿਆ ਜਾਂਦਾ ਹੈ, ਜਿਸ ਦੀਆਂ ਸਭ ਤੋਂ ਵੱਧ ਵਿਧਾਨ ਸਭਾ ਦੀਆਂ ਸੀਟਾਂ ਹਨ ਤੇ ਇਸ ਖੇਤਰ ’ਚੋਂ ਹੀ ਬਹੁਤੇ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਖੇਤਰ ’ਚ ਭਾਜਪਾ ਦਾ ਕਦੇ ਵੀ ਖਾਸ ਸਮਰਥਨ ਨਹੀਂ ਰਿਹਾ। ਭਾਜਪਾ ਦੀ ਲੰਬਾ ਸਮਾਂ ਅਕਾਲੀ ਦਲ ਨਾਲ ਸਾਂਝ ਰਹਿਣ ਵੇਲੇ ਵੀ ਇਸ ਖੇਤਰ ’ਚ ਭਾਜਪਾ ਦੀ ਕਦੇ ਬੱਲੇ-ਬੱਲੇ ਨਹੀਂ ਹੋਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਮੁੱਖ ਖ਼ਬਰਾਂ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1300 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1300 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਕਈ ਲੋਕ ਇਮਾਰਤਾਂ ਦੇ ਮਲਬੇ ਹੇਠ ਫਸੇ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਪਟਿਆਲਾ ਤੋਂ ਸੰਸਦ ਮੈਂਬਰ ਨੇ ਹਲਕਾ ਅਤੇ ਪੰਜਾਬ ਵਾਸੀਆਂ ਨਾਲ ਖੜ੍ਹੇ ਰਹਿ...

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜ...

ਦਿੱਲੀ ਨਗਰ ਨਿਗਮ: ‘‘ਨਾਮਜ਼ਦ ਮੈਂਬਰਾਂ’’ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਹੰਗਾਮਾ

ਦਿੱਲੀ ਨਗਰ ਨਿਗਮ: ‘‘ਨਾਮਜ਼ਦ ਮੈਂਬਰਾਂ’’ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਹੰਗਾਮਾ

ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਬਿਨਾਂ ਚੋਣ ਕਰਵਾਏ ਤੀਜੀ ਵਾਰ ਕਾਰਵਾਈ ਮੁਲ...

ਸ਼ਹਿਰ

View All