ਹੁਣ ਕਾਂਗਰਸੀ ਵਿਧਾਇਕ ਦੀ ਡਾਕਟਰਾਂ ਨਾਲ ਖੜਕੀ

ਹੁਣ ਕਾਂਗਰਸੀ ਵਿਧਾਇਕ ਦੀ ਡਾਕਟਰਾਂ ਨਾਲ ਖੜਕੀ

ਮੋਗਾ ਸਿਵਲ ਹਸਪਤਾਲ ਵਿਚ ਮੰਗਲਵਾਰ ਨੂੰ ਡਾ. ਰਿਤੂ ਜੈਨ ਤੇ ਵਿਧਾਇਕ ਹਰਜੋਤ ਕਮਲ ਬਹਿਸਦੇ ਹੋਏ।

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ

ਇੱਥੋਂ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਅਤੇ ਸਥਾਨਕ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਵਿਚਕਾਰ ਕੁੜੱਤਣ ਅਜੇ ਖ਼ਤਮ ਹੋਈ ਹੈ ਤੇ ਹੁਣ ਵਿਧਾਇਕ ਦੀ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਖੜਕ ਗਈ ਹੈ। ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਰਿਤੂ ਜੈਨ ਨੇ ਵਿਧਾਇਕ ਖ਼ਿਲਾਫ਼ ਆਪਣੀ ਪੀਸੀਐੱਮਐੱਸ ਜਥੇਬੰਦੀ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਸ਼ੱਕੀ ਕਰੋਨਾ ਮਰੀਜ਼ਾਂ ਦੇ ਟੈਸਟ ਕਰ ਰਹੇ ਸਨ ਤਾਂ ਵਿਧਾਇਕ ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਹਿਲਾਂ ਵਿਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਤਰਜੀਹ ਦੇਣ। ਉੱਥੇ ਕਰੋਨਾ ਟੈਸਟ ਵਾਲੇ ਤਕਰੀਬਨ 35 ਵਿਅਕਤੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਹਿਲ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਤੇ ਦੋ ਟੈਸਟਾਂ ਉੱਤੇ ਡੇਢ ਘੰਟਾ ਸਮਾਂ ਲੱਗਦਾ ਹੈ ਅਤੇ ਮਸ਼ੀਨ ਦੀ ਸਮਰੱਥਾ ਸਿਰਫ਼ 15 ਟੈਸਟ ਕਰਨ ਦੀ ਹੈ। ਇਸ ਤੋਂ ਭੜਕੇ ਵਿਧਾਇਕ ਨੇ ਉਨ੍ਹਾਂ ਖ਼ਿਲਾਫ਼ ਕਥਿਤ ਭੱਦੀ ਸ਼ਬਦਾਵਾਲੀ ਦੀ ਵਰਤੋਂ ਕਰਦਿਆਂ ਸਰਕਾਰੀ ਸਟਾਫ਼ ਸਾਹਮਣੇ ਅਪਮਾਨਤ ਕੀਤਾ ਤੇ ਮਾਮਲਾ ਵਿਗੜਾ ਦੇਖ ਉੱਥੋਂ ਚਲੇ ਗਏ।

ਪੀਸੀਐੱਮਐੱਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਅਤੇ ਆਗੂ ਡਾ. ਇੰਦਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਾਮ ਨੂੰ ਜਥੇਬੰਦੀ ਦੀ ਮੀਟਿੰਗ ਸੱਦੀ ਗਈ ਹੈ। ਪੀਸੀਐੱਮਐੱਸ ਜਥੇਬੰਦੀ ਦੇ ਇਕ ਆਗੂ ਨੇ ਮੌਕੇ ’ਤੇ ਮੌਜੂਦ ਐੱਸਐੱਮਓ ਦੀ ਚੁੱਪੀ ’ਤੇ ਸਵਾਲ ਚੁੱਕੇ।

ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਆਪਣਾ ਕੋਵਿਡ-19 ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਸ਼ਾਮ ਨੂੰ ਪਾਜ਼ੇਟਿਵ ਆਈ ਹੈ। ਵਿਧਾਇਕ ਨੇ ਦੱਸਿਆ ਕਿ ਜਦੋਂ ਉਹ ਟੈਸਟ ਕਰਵਾਉਣ ਗਏ ਤਾਂ ਉਥੇ ਕਤਾਰ ਵਿਚ ਖੜ੍ਹੇ ਸਿੰਗਾਪੁਰ-ਹਾਂਗਕਾਂਗ ਆਦਿ ਵਿਦੇਸ਼ ਜਾਣ ਵਾਲੇ ਲੋਕਾਂ ਨੇ ਉਨ੍ਹਾਂ ਤਕ ਪਹੁੰਚ ਕੀਤੀ ਕਿ ਉਨ੍ਹਾਂ ਦੀ ਦੋ ਦਿਨ ਨੂੰ ਉਡਾਣ ਹੈ ਅਤੇ 72 ਘੰਟੇ ਪਹਿਲਾਂ ਕਰੋਨਾ ਟੈਸਟ ਜ਼ਰੂਰੀ ਹੈ। ਉਨ੍ਹਾ ਬਤੌਰ ਵਿਧਾਇਕ ਡਾਕਟਰ ਨੂੰ ਨਮੂਨੇ ਜਲਦੀ ਲੈਣ ਲਈ ਆਖਿਆ ਸੀ। ਉਨ੍ਹਾਂ ਆਖਿਆ ਕਿ ਡਾਕਟਰ ਨੇ ਬਦਸਲੂਕੀ ਕੀਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਹੈ ਕਿ ਕੋਵਿਡ-19 ਨਮੂਨੇ ਕਰਨ ਲਈ 3500 ਰੁਪਏ ਵੱਢੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮਾੜੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ।

ਪੀਸੀਐੱਮਐੱਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਨਕਾਰੇ

ਪੀਸੀਐੱਮਐੱਸ ਜਥੇਬੰਦੀ ਆਗੂਆਂ ਨੇ ਵਿਧਾਇਕ ਵੱਲੋਂ ਕੋਵਿਡ-19 ਦੀ ਜਾਂਚ ਲਈ ਵੱਢੀ ਲੈਣ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਵਿਧਾਇਕ ਨੂੰ ਜਿਹੜੇ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਹੁੰਦਾ ਹੈ, ਉਨ੍ਹਾਂ ਦੀ ਜਾਂਚ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All