ਹੁਣ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਰਿਹਾਇਸ਼ ਅੱਗੇ ਮੋਰਚਾ ਲਾਇਆ

ਔਰਤਾਂ ਨੂੰ ਕੇਂਦਰੀ ਹਕੂਮਤ ਦੇ ਮਾਰੂ ਕਾਨੂੰਨਾਂ ਖ਼ਿਲਾਫ਼ ਸੜਕਾਂ ਉੱਤੇ ਨਿਕਲਣ ਦਾ ਹੋਕਾ

ਹੁਣ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਰਿਹਾਇਸ਼ ਅੱਗੇ ਮੋਰਚਾ ਲਾਇਆ

ਮੋਗਾ ਜ਼ਿਲ੍ਹਾ ਭਾਜਪਾ ਪ੍ਰਧਾਨ ਘਰ ਅੱਗੇ ਧਰਨੇ ਨੂੰ ਸੰਬੋਧਨ ਕਰਦੀ ਹੋਈ ਕਿਸਾਨ ਬੀਬੀ।

ਮਹਿੰਦਰ ਸਿੰਘ ਰੱਤੀਆਂ

ਮੋਗਾ, 27 ਅਕਤੂਬਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭਾਜਪਾ ਕਿਸਾਨ ਮੋਰਚਾ ਸੂਬਾਈ ਇੰਚਾਰਜ ਤਿਰਲੋਚਨ ਸਿੰਘ ਗਿੱਲ ਵੱਲੋਂ ਭਾਜਪਾ ਨੂੰ ਅਲਵਿਦਾ ਆਖਣ ਮਗਰੋਂ ਉਨ੍ਹਾਂ ਦੀ ਰਿਹਾਇਸ਼ ਅੱਗਿਓਂ ਚੁੱਕ ਲਿਆ ਹੈ। ਹੁਣ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਧਰਨਾ ਲਗਾ ਦਿੱਤਾ ਹੈ। ਕਿਸਾਨ ਝੋਨੇ ਦੀ ਵਾਢੀ ’ਚ ਰੁਝੇ ਹੋਣ ਕਾਰਨ ਹੁਣ ਕਿਸਾਨ ਬੀਬੀਆਂ ਨੇ ਮੋਰਚੇ ਸੰਭਾਲ ਲਏ ਹਨ। ਇੱਥੇ ਵੱਡੀ ਗਿਣਤੀ’ਚ ਬੀਬੀਆਂ ਨੇ ਸ਼ਿਰਕਤ ਕਰਕੇ ਮੋਦੀ ਸਰਕਾਰ ਵੈਣ ਕੀਰਨੇ ਪਾ ਕੇ ਪਿੱਟ ਸਿਆਪਾ ਕੀਤਾ।

ਇਸ ਮੌਕੇ ਕੁਲਦੀਪ ਕੌਰ ਕੁੱਸਾ, ਛਿੰਦਰ ਕੌਰ ਹਿੰਮਤਪੁਰਾ, ਚਰਨਜੀਤ ਕੌਰ ਹਿੰਮਤਪੁਰਾ, ਕੁਲਵੰਤ ਕੌਰ, ਸੁਰਜੀਤ ਕੌਰ ਬੌਡੇ, ਸ਼ਿੰਦਰ ਕੌਰ, ਚਰਨਜਤਿ ਕੌਰ, ਦਲੀਪ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਮੁਖਤਿਆਰ ਕੌਰ ਕੁੱਸਾ, ਆਦਿ ਬੀਬੀਆਂ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ, ਘਰਾਂ ਦਾ ਉਜਾੜਾ ਕਰ ਦੇਣਗੇ। ਅੱਜ ਲੋੜ ਹੈ ਕਿ ਪੰਜਾਬ ਦੀਆਂ ਔਰਤਾਂ ਕੇਂਦਰੀ ਹਕੂਮਤ ਦੇ ਮਾਰੂ ਕਾਨੂੰਨਾਂ ਖਿਲਾਫ ਸੜਕਾਂ ਉੱਤੇ ਨਿਕਲਣ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਬਿਜਲੀ ਗੁੱਲ ਹੋਣ ਦੀ ਦੁਹਾਈ ਨੂੰ ਝੂਠ ਕਰਾਰ ਦਿੰਦਿਆਂ ਸਰਕਾਰੀ ਬਠਿੰਡਾਂ ਗੁਰੂ ਨਾਨਕ ਥਰਮਲ ਪਲਾਂਟ ਤੇ ਲਹਿਰਾਗਾਗਾ ਵਾਲਾ ਥਰਮਲ ਚਾਲੂ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੋ ਅਤੇ ਸੁਦਾਗਰ ਸਿੰਘ ਖਾਈ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਇੱਥੇ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਅਤੇ ਲੁਧਿਆਣਾ ਰੇਲ ਮਾਰਗ ਉੱਤੇ ਪਿੰਡ ਡਗਰੂ ਸਥਿਤ 2.25 ਟਨ ਸਮਰੱਥਾ ਵਾਲੇ ਆਧੁਨਿਕ ਅਨਾਜ ਭੰਡਾਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਭਿੰਦਰ ਸਿੰਘ ਕੋਕਰੀ, ਗੁਰਮੀਤ ਸਿੰਘ ਕਿਸ਼ਨਪੁਰਾ ਤੇ ਨਛੱਤਰ ਸਿੰਘ ਹੇਰਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਅਤੇ ਬੀਬੀਆਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਤਿਰਲੋਚਨ ਸਿੰਘ ਗਿੱਲ, ਲਖਵੀਰ ਸਿੰਘ ਖੋਸਾ ਪਾਂਡੋ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਛੋਟੀਆਂ ਬੱਚੀਆਂ ਰਾਜਦੀਪ ਕੌਰ ਤੇ ਰਮਨਦੀਪ ਨੇ ਕਵਿਤਾ ਪੇਸ਼ ਕਰਕੇ ਤਾੜੀਆਂ ਬਟੋਰੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All