ਜੁਗਾੜੂ ਰੇਹੜੀਆਂ ਖ਼ਿਲਾਫ਼ ਨਿੱਤਰੀ ਮਿੰਨੀ ਟਰਾਂਸਪੋਰਟ ਯੂਨੀਅਨ : The Tribune India

ਜੁਗਾੜੂ ਰੇਹੜੀਆਂ ਖ਼ਿਲਾਫ਼ ਨਿੱਤਰੀ ਮਿੰਨੀ ਟਰਾਂਸਪੋਰਟ ਯੂਨੀਅਨ

ਜੁਗਾੜੂ ਰੇਹੜੀਆਂ ਖ਼ਿਲਾਫ਼ ਨਿੱਤਰੀ ਮਿੰਨੀ ਟਰਾਂਸਪੋਰਟ ਯੂਨੀਅਨ

ਪੱਤਰ ਪ੍ਰੇਰਕ

ਮਾਨਸਾ, 24 ਨਵੰਬਰ

ਪੰਜਾਬ ਵਿੱਚ ਮੋਟਰਸਾਈਕਲ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਲਈ ਪਿੱਕਅੱਪ ਗੱਡੀਆਂ ਅਤੇ ਛੋਟੇ ਹਾਥੀਆਂ ਵਾਲਿਆਂ ਵੱਲੋਂ ਰਾਜ ਸਰਕਾਰ ਖ਼ਿਲਾਫ਼ ਧਰਨਾ ਲਗਾਕੇ ਇਨ੍ਹਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਟਰੈਫ਼ਿਕ ਨਿਯਮਾਂ ਅਨੁਸਾਰ ਇਹ ਜੁਗਾੜੂ ਰੇਹੜੀਆਂ ਬਿਨਾਂ ਟੈਕਸ, ਬਿਨਾਂ ਪਰਮਿਟ ਤੋਂ ਰਾਜ ਭਰ ਵਿੱਚ ਚੱਲ ਰਹੀਆਂ ਹਨ, ਜਿਟ੍ਹਾਂ ਨੇ ਦੂਸਰੇ ਵਾਹਨਾਂ ਵਾਲਿਆਂ ਦਾ ਆਰਥਿਕ ਨੁਕਸਾਨ ਕਰ ਰੱਖਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਇਹ ਜੁਗਾੜੂ ਰੇਹੜੀਆਂ ਅਤੇ ਪੀਟਰ ਰੇਹੜੇ ਬਿਨਾਂ ਪਰਮਿਟ, ਬਿਨਾਂ ਟੈਕਸ ਤੋਂ ਚੱਲ ਰਹੇ ਹਨ, ਪਰ ਇਹ ਪੰਜਾਬ ਸਰਕਾਰ ਵੱਲੋਂ ਬੰਦ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਟੈਕਸ ਦੇਣ ਵਾਲੀਆਂ ਕਿਸ਼ਤਾਂ ’ਤੇ ਲਈਆਂ ਹੋਈਆਂ ਗੱਡੀਆਂ ਦੇ ਧੰਦੇ ਉਤੇ ਇਨ੍ਹਾਂ ਨੇ ਬੁਰਾ ਅਸਰ ਪਾ ਰੱਖਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਮੋਟਰਸਾਈਕਲ ਜੁਗਾੜੂ ਰੇਹੜੀ ਵਾਹਨ ਅਤੇ ਪੀਟਰ ਰੇਹੜੇ, ਇਟ੍ਹਾਂ ਦੇ ਕਾਗਜ਼ਾਤ ਅਤੇ ਲਾਇਲੈਂਸ ਚੈੱਕ ਕੀਤੇ ਜਾਣ ਤਾਂ ਜੋ ਇਨ੍ਹਾਂ ਕਾਰਨ ਨਿੱਤ ਦਿਨ ਹੁੰਦੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।

ਇਸ ਮੌਕੇ ਨਰਿੰਦਰ ਸਿੰਘ,ਬਲਵਿੰਦਰ ਸਿੰਘ,ਦਰਸ਼ਨ ਸਿੰਘ, ਜਸਵੀਰ ਸਿੰਘ, ਕਿਸ਼ੋਰ ਬਾਵਾ,ਰਾਜ ਕੁਮਾਰ ਧੂਰੀ, ਰੰਗੀਲਾ ਸਿੱਧੂ,ਜਰਨੈਲ ਸਿੰਘ ਬੋਹਾ, ਨਿੱਕਾ ਝੁਨੀਰ, ਕਾਲਾ ਬਰੇਟਾ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All