ਆਈਓਐੱਲ ਕੈਮੀਕਲ ਫੈਕਟਰੀ ’ਤੇ ਐੱਨਜੀਟੀ ਸਖ਼ਤ : The Tribune India

ਆਈਓਐੱਲ ਕੈਮੀਕਲ ਫੈਕਟਰੀ ’ਤੇ ਐੱਨਜੀਟੀ ਸਖ਼ਤ

ਆਈਓਐੱਲ ਕੈਮੀਕਲ ਫੈਕਟਰੀ ’ਤੇ ਐੱਨਜੀਟੀ ਸਖ਼ਤ

ਫਤਹਿਗੜ੍ਹ ਛੰਨਾ ਵਿੱਚ ਵਿਸ਼ੇਸ਼ ਜਾਂਚ ਟੀਮ ਨਮੂਨੇ ਲੈਣ ਲਈ ਦੌਰਾ ਕਰਦੀ ਹੋਈ।

ਪੱਤਰ ਪ੍ਰੇਰਕ

ਰੂੜੇਕੇ ਕਲਾਂ, 24 ਨਵੰਬਰ

ਨੈਸ਼ਨਲ ਗਰੀਨ ਟ੍ਰਿਬਿਊਨਲ ਦਿੱਲੀ ਇਸ ਇਲਾਕੇ ਦੇ ਪਿੰਡ ਫਤਹਿਗੜ੍ਹ ਛੰਨਾ ਸਥਿਤ ਆਈਓਐੱਲ ਕੈਮੀਕਲ ਫੈਕਟਰੀ ਖ਼ਿਲਾਫ਼ ਸਖ਼ਤ ਹੋ ਗਿਆ ਹੈ। ਦੱਸਣਯੋਗ ਹੈ ਕਿ ਸਮਾਜ ਸੇਵੀ ਤੇ ਲੇਖਕ ਬੇਅੰਤ ਬਾਜਵਾ ਨੇ ਇਸ ਫੈਕਟਰੀ ਵੱਲੋਂ ਇਲਾਕੇ ਦੇ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਸ਼ਿਕਾਇਤ ਐੱਨਜੀਟੀ ਕੋਲ ਕੀਤੀ ਸੀ। ਇਸ ਉਪਰੰਤ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ’ਤੇ ਗਠਿਤ ਵਿਸ਼ੇਸ਼ ਜਾਂਚ ਕਮੇਟੀ ਨੇ ਅੱਜ ਹਾਈ ਕੋਰਟ ਦੇ ਸਾਬਕਾ ਜੱਜ ਜਸਬੀਰ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਐੱਸਸੀ ਅਗਰਵਾਲ ਸੇਵਾ ਮੁਕਤ ਮੁੱਖ ਸਕੱਤਰ ਪੰਜਾਬ, ਬਾਬੂ ਰਾਮ ਵਾਤਾਵਰਣ ਮਾਹਿਰ, ਵਿਜੈ ਕੁਮਾਰ ਵਾਤਾਵਰਣ ਇੰਜਨੀਅਰ ਸੰਗਰੂਰ ਨੇ ਆਈਓਐੱਲ ਕੈਮੀਕਲ ਫੈਕਟਰੀ ਫਤਹਿਗੜ੍ਹ ਛੰਨਾ ਵਿੱਚ ਪੁੱਜ ਕੇ ਲਗਾਏ ਗਏ ਦੋਸ਼ਾਂ ਦੀ ਪੜਤਾਲ ਕੀਤੀ ਅਤੇ ਮਿੱਟੀ, ਪਾਣੀ ਤੇ ਹਵਾ ਆਦਿ ਦੇ ਨਮੂਨੇ ਲਏ। ਜਦੋਂ ਟੀਮ ਫੈਕਟਰੀ ਲਾਗਲੇ ਖੇਤਾਂ ਵਿੱਚ ਕਿਸਾਨਾਂ ਦੇ ਟਿਊਬਵੈੱਲਾਂ ਦੇ ਪਾਣੀ ਦੇ ਨਮੂਨੇ ਲੈ ਰਹੀ ਸੀ ਤਾਂ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਟੀਮ ਦੀ ਚੈਕਿੰਗ ਦੀ ਭਿਣਕ ਪੈਂਦਿਆਂ ਹੀ ਫੈਕਟਰੀ ਪ੍ਰਬੰਧਕਾਂ ਨੇ ਪਿਛਲੇ ਦਿਨੀਂ ਉਹ ਪੰਜ ਟਿਊਬਵੈੱਲ ਬੋਰ ਬੰਦ ਕਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਪ੍ਰਦੂਸ਼ਿਤ ਪਾਣੀ ਨਿਕਲ ਰਿਹਾ ਸੀ ਤਾਂ ਜੋਂ ਸਬੂਤਾਂ ਨੂੰ ਮਿਟਾਇਆ ਜਾ ਸਕੇ। ਵਿਸ਼ੇਸ਼ ਜਾਂਚ ਟੀਮ ਦੇ ਨਮੂਨੇ ਲੈਣ ਉਪਰੰਤ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਕਿਹਾ ਕਿ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਬਰਬਾਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All