Natyam National Theatre Festival: ‘ਦਿ ਗ੍ਰੇਟ ਰਾਜਾ ਮਾਸਟਰ’ ਨਾਟਕ ਖੇਡਿਆ
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਦਸਵੀਂ ਰਾਤ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੀ ਟੀਮ ਵੱਲੋਂ ਦਿਨੇਸ਼ ਭਾਰਤੀ ਦਾ ਲਿਖਿਆ ਅਤੇ ਡਾ. ਕੁਲੀਨ ਕੁਮਾਰ ਜੋਸ਼ੀ ਦੇ ਨਿਰਦੇਸ਼ਨ ਹੇਠ ਹਾਸ-ਵਿਅੰਗ ਨਾਟਕ ‘ਦਿ ਗ੍ਰੇਟ ਰਾਜਾ ਮਾਸਟਰ ਡਰਾਮਾ ਕੰਪਨੀ’ ਖੇਡਿਆ ਗਿਆ। ਨਾਟਕ ਨੇ...
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਦਸਵੀਂ ਰਾਤ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੀ ਟੀਮ ਵੱਲੋਂ ਦਿਨੇਸ਼ ਭਾਰਤੀ ਦਾ ਲਿਖਿਆ ਅਤੇ ਡਾ. ਕੁਲੀਨ ਕੁਮਾਰ ਜੋਸ਼ੀ ਦੇ ਨਿਰਦੇਸ਼ਨ ਹੇਠ ਹਾਸ-ਵਿਅੰਗ ਨਾਟਕ ‘ਦਿ ਗ੍ਰੇਟ ਰਾਜਾ ਮਾਸਟਰ ਡਰਾਮਾ ਕੰਪਨੀ’ ਖੇਡਿਆ ਗਿਆ। ਨਾਟਕ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਇਹ ਸੰਦੇਸ਼ ਦਿੱਤਾ ਕਿ ਕਿਸੇ ਵੀ ਖੇਤਰ ਵਿੱਚ ਸਫਲਤਾ ਲਈ ਸ਼ੋਹਰਤ ਦੀ ਇੱਛਾ ਦੇ ਨਾਲ ਹੁਨਰ, ਮਿਹਨਤ ਅਤੇ ਅਨੁਸ਼ਾਸਨ ਵੀ ਜ਼ਰੂਰੀ ਹਨ।
ਨਾਟਕ ਦੀ ਕਹਾਣੀ ਰਾਜਾ ਮਾਸਟਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਪੁਸ਼ਤੈਨੀ ਤੌਰ ’ਤੇ ਟੇਲਰਿੰਗ ਦਾ ਕੰਮ ਕਰਦਾ ਹੈ। ਬਦਲਦੇ ਫੈਸ਼ਨ ਅਤੇ ਘਟਦੇ ਕਾਰੋਬਾਰ ਕਾਰਨ ਉਹ ਆਪਣੀ ਟੇਲਰਿੰਗ ਕੰਪਨੀ ਨੂੰ ਹੀ ‘ਦਿ ਗ੍ਰੇਟ ਰਾਜਾ ਮਾਸਟਰ ਡਰਾਮਾ ਕੰਪਨੀ’ ਵਿੱਚ ਬਦਲਣ ਦਾ ਫ਼ੈਸਲਾ ਕਰਦਾ ਹੈ। ਨਾਟਕ ਦੇ ਅੰਤ ਵਿੱਚ ਰਾਜਾ ਮਾਸਟਰ ਨੂੰ ਅਹਿਸਾਸ ਹੁੰਦਾ ਹੈ ਕਿ ਰੰਗਮੰਚ ਸਿਰਫ਼ ਅਦਾਕਾਰੀ ਦਾ ਨਾਮ ਨਹੀਂ, ਸਗੋਂ ਇਸ ਲਈ ਸਿਖਲਾਈ, ਅਨੁਸ਼ਾਸਨ ਅਤੇ ਕਲਾ ਦੀ ਸਮਝ ਵੀ ਲਾਜ਼ਮੀ ਹੈ। ਨਾਟਕ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਡਾ. ਪਰਮਪ੍ਰੀਤ ਨਾਗਪਾਲ, ਵਿਜੇ ਰਾਜ ਜਿੰਦਲ ਅਤੇ ਡਾ. ਆਯੂਸ਼ ਮੱਕੜ ਨੇ ਸਾਂਝੇ ਤੌਰ ’ਤੇ ਕੀਤਾ।

