
ਟਮਾਟਰ ਦੀ ਖ਼ਰਾਬ ਹੋਈ ਫ਼ਸਲ ਦਿਖਾਉਂਦਾ ਹੋਇਆ ਕਿਸਾਨ ਹਰਦੇਵ ਸਿੰਘ।
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 27 ਮਾਰਚ
ਪਿਛਲੇ ਦਿਨੀਂ ਹੋਈ ਗੜੇਮਾਰੀ ਨਾਲ ਵਿਧਾਤੇ ਰੋਡ ’ਤੇ ਕਿਸਾਨ ਹਰਦੇਵ ਸਿੰਘ ਗੋਸਲ ਪੁੱਤਰ ਦਰਸ਼ਨ ਸਿੰਘ ਦੀ 20 ਏਕੜ ਟਮਾਟਰ ਦੀ ਫ਼ਸਲ ਖ਼ਰਾਬ ਹੋ ਗਈ ਹੈ। ਕਿਸਾਨ ਨੇ ਟਮਾਟਰ ਲਾਉਣ ਲਈ ਬੀਜ, ਮਜ਼ਦੂਰ, ਖਾਦ, ਦਵਾਈਆਂ ਆਦਿ ’ਤੇ ਲੱਖਾਂ ਰੁਪਏ ਖ਼ਰਚੇ ਸਨ ਪਰ ਗੜੇਮਾਰੀ ਕਾਰਨ 20 ਕਿਲੇ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਲੱਗੇ ਟਮਾਟਰ ਝੜ ਗਏ ਹਨ। ਇਸੇ ਕਿਸਾਨ ਦੀ ਦੋ ਏਕੜ ਖੀਰੇ ਦੀ ਫ਼ਸਲ ਵੀ ਖ਼ਰਾਬ ਹੋ ਗਈ ਹੈ।
ਪੱਖੋਕੇ ਰੋਡ ’ਤੇ ਕਿਸਾਨ ਜਰਨੈਲ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਵਿੱਛ ਗਈ ਹੈ। ਕਿਸਾਨ ਚੈਰੀ ਸਿੰਘ ਦੀ 13 ਏਕੜ ਟਮਾਟਰ ਦੀ ਫ਼ਸਲ ਅਤੇ ਬਸੰਤ ਸਿੰਘ ਦੇ ਟਮਾਟਰ ਅਤੇ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ। ਇਸ ਤਬਾਹੀ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਕਿਸਾਨ ਕਾਕਾ ਸਿੰਘ ਪੰਧੇਰ ਦੀ 12 ਏਕੜ ਟਮਾਟਰ ਦੀ ਫ਼ਸਲ ਖ਼ਰਾਬ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ