National Theatre Festival: ਨਾਟਕ ‘ਬੈਟਰ ਹਾਫ’ ਨੇ ਦਰਸ਼ਕ ਕੀਲੇ
ਨਾਟਿਅਮ ਦੇ 15ਵੇਂ ਕੌਮੀ ਥੀਏਟਰ ਫੈਸਟੀਵਲ ਦੀ ਸੱਤਵੀਂ ਰਾਤ ਚੇਤਨਾ ਰੰਗ ਸਮੂਹ, ਭੋਪਾਲ ਵੱਲੋਂ ਆਸ਼ੀਸ਼ ਸ਼੍ੀਵਾਸਤਵ ਦਾ ਲਿਖਿਆ ਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਖੇਡਿਆ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਯਾਦਾਂ ਦੇ ਭਾਵਨਾਤਮਕ ਤਾਣੇ-ਬਾਣੇ ਵਿੱਚ ਬੁਣੇ ਇਸ ਨਾਟਕ ਨੇ...
ਨਾਟਿਅਮ ਦੇ 15ਵੇਂ ਕੌਮੀ ਥੀਏਟਰ ਫੈਸਟੀਵਲ ਦੀ ਸੱਤਵੀਂ ਰਾਤ ਚੇਤਨਾ ਰੰਗ ਸਮੂਹ, ਭੋਪਾਲ ਵੱਲੋਂ ਆਸ਼ੀਸ਼ ਸ਼੍ੀਵਾਸਤਵ ਦਾ ਲਿਖਿਆ ਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਖੇਡਿਆ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਯਾਦਾਂ ਦੇ ਭਾਵਨਾਤਮਕ ਤਾਣੇ-ਬਾਣੇ ਵਿੱਚ ਬੁਣੇ ਇਸ ਨਾਟਕ ਨੇ ਦਰਸ਼ਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਿਆ।
ਨਾਟਕ ਦੀ ਕਹਾਣੀ ਕਰੀਬ 30 ਸਾਲਾਂ ਤੋਂ ਵਿਆਹੁਤਾ ਜੀਵਨ ਬਤੀਤ ਕਰ ਰਹੇ ਪ੍ਰਸ਼ਾਂਤ ਅਤੇ ਸੁਧਾ ਚੈਟਰਜੀ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਵਿਚਕਾਰ ਡੂੰਘਾ ਪਿਆਰ ਹੈ, ਪਰ ਇੱਕ ਛੋਟੇ ਜਿਹੇ ਆਪ੍ਰੇਸ਼ਨ ਦੌਰਾਨ ਸੁਧਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਪਤਨੀ ਦੀ ਮੌਤ ਨਾਲ ਟੁੱਟਿਆ ਪ੍ਰਸ਼ਾਂਤ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕਰ ਦਿੰਦਾ ਹੈ।
ਨਾਟਕ ਦਾ ਉਦਘਾਟਨ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ। ਇਸ ਮੌਕੇ ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਬਬੀਤਾ ਮਹਿਤਾ, ਡਾ. ਪੂਜਾ ਗੁਪਤਾ, ਨਾਟਿਅਮ ਦੀ ਪ੍ਰਧਾਨ ਸੁਰਿੰਦਰ ਕੌਰ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਮੌਜੂਦ ਸਨ।
ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੇਅਰ ਨੇ ਆਪਣੀ ਤਰਫ਼ੋਂ ਆਡੀਟੋਰੀਅਮ ਦੀ ਸੰਭਾਲ ਲਈ ਹਰ ਸਾਲ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।

