DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AIIMS Bathinda ਵਿੱਚ ਚਮੜੀ ਰੋਗਾਂ ਦੇ ਨਵੇਂ ਇਲਾਜਾਂ ਬਾਰੇ ਕੌਮੀ Medical Conference

ਏਮਜ਼ ਬਠਿੰਡਾ ਦੇ ਚਮੜੀ ਰੋਗ ਵਿਭਾਗ ਵੱਲੋਂ ਚਮੜੀ ਦੇ ਰੰਗ ਨਾਲ ਜੁੜੀਆਂ ਬਿਮਾਰੀਆਂ ਬਾਰੇ ਕੌਮੀ ਮੈਡੀਕਲ ਕਾਨਫਰੰਸ ਕਰਵਾਈ ਗਈ। ਏਮਜ਼ ਦੇ ਮੁੱਖ ਆਡੀਟੋਰੀਅਮ ਵਿੱਚ ਹੋਈ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਚਮੜੀ ਰੋਗਾਂ ਦੇ ਮਾਹਿਰ ਡਾਕਟਰਾਂ, ਖੋਜਕਾਰਾਂ ਅਤੇ ਮੈਡੀਕਲ ਵਿਦਿਆਰਥੀਆਂ...

  • fb
  • twitter
  • whatsapp
  • whatsapp
featured-img featured-img
ਮੈਡੀਕਲ ਕਾਨਫਰੰਸ ਵਿੱਚ ਸ਼ਿਰਕਤ ਕਰਦੇ ਹੋਏ ਚਮੜੀ ਰੋਗਾਂ ਦੇ ਮਾਹਿਰ।
Advertisement

ਏਮਜ਼ ਬਠਿੰਡਾ ਦੇ ਚਮੜੀ ਰੋਗ ਵਿਭਾਗ ਵੱਲੋਂ ਚਮੜੀ ਦੇ ਰੰਗ ਨਾਲ ਜੁੜੀਆਂ ਬਿਮਾਰੀਆਂ ਬਾਰੇ ਕੌਮੀ ਮੈਡੀਕਲ ਕਾਨਫਰੰਸ ਕਰਵਾਈ ਗਈ। ਏਮਜ਼ ਦੇ ਮੁੱਖ ਆਡੀਟੋਰੀਅਮ ਵਿੱਚ ਹੋਈ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਚਮੜੀ ਰੋਗਾਂ ਦੇ ਮਾਹਿਰ ਡਾਕਟਰਾਂ, ਖੋਜਕਾਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ~ਪਿਗਮੈਂਟਰੀ ਡਿਜ਼ੀਜ਼-ਸਬੂਤ, ਤਜਰਬੇ ਅਤੇ ਨਵੇਂ ਇਲਾਜ’ ਰੱਖਿਆ ਗਿਆ ਸੀ। ਇਸ ਦੌਰਾਨ ਮਾਹਿਰਾਂ ਨੇ ਚਮੜੀ ਦੇ ਰੰਗ ਵਿੱਚ ਬਦਲਾਅ, ਚਿੱਟੇ ਦਾਗ, ਚਿਹਰੇ ਉੱਤੇ ਪੈਣ ਵਾਲੇ ਦਾਗ-ਧੱਬਿਆਂ ਅਤੇ ਹੋਰ ਚਮੜੀ ਸਬੰਧੀ ਸਮੱਸਿਆਵਾਂ ਦੇ ਨਵੇਂ ਇਲਾਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਸਮਾਗਮ ਵਿੱਚ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ, ਡੀਨ ਅਕਾਦਮਿਕ, ਮੈਡੀਕਲ ਸੁਪਰਡੈਂਟ ਅਤੇ ਸੰਸਥਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਮਾਹਿਰਾਂ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਚਮੜੀ ਦੇ ਰੋਗਾਂ ਦੇ ਇਲਾਜ ਲਈ ਨਵੀਆਂ ਤਕਨੀਕਾਂ ਵਿਕਸਿਤ ਹੋ ਰਹੀਆਂ ਹਨ। ਇਸ ਮੌਕੇ ਫੁਲਬਹਿਰੀ ਦੇ ਇਲਾਜ ਲਈ ਨਵੀਆਂ ਦਵਾਈਆਂ, ਇਮਿਊਨ ਸਿਸਟਮ ਨਾਲ ਜੁੜੀਆਂ ਥੈਰੇਪੀਆਂ, ਸਟੈਮ ਸੈੱਲ ਅਤੇ ਹੋਰ ਆਧੁਨਿਕ ਇਲਾਜ ਤਰੀਕਿਆਂ ਬਾਰੇ ਗੰਭੀਰ ਚਰਚਾ ਕੀਤੀ ਗਈ।

Advertisement

ਕਾਨਫਰੰਸ ਦੌਰਾਨ ਮਾਹਿਰਾਂ ਨੇ ਚਿਹਰੇ ਦੀ ਪਿਗਮੈਂਟੇਸ਼ਨ, ਚਮੜੀ ਦੇ ਰੋਗਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਵਰਤੋਂ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਇਲਾਜ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਮੈਡੀਕਲ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਏਮਜ਼ ਬਠਿੰਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸਮਾਗਮ ਡਾਕਟਰਾਂ ਅਤੇ ਖੋਜਕਾਰਾਂ ਨੂੰ ਨਵੀਆਂ ਜਾਣਕਾਰੀਆਂ ਨਾਲ ਜੋੜਨ ਦੇ ਨਾਲ-ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਦੇਣ ਵਿੱਚ ਵੀ ਸਹਾਇਕ ਸਾਬਤ ਹੁੰਦੇ ਹਨ।

Advertisement

Advertisement
×