DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਕੌਮੀ ਮਾਰਗ ਜਾਮ ਕੀਤਾ

ਪੁਲੀਸ ਅਤੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਕੀਤੀ; ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪੁਲੀਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ।
Advertisement

ਨੇੜਲੇ ਪਿੰਡ ਜੰਡਵਾਲਾ (ਫ਼ਿਰੋਜ਼ਪੁਰ) ਦੇ ਯੂ-ਟਰਨ ਪੁਆਇੰਟ ’ਤੇ ਲੰਘੀ 20 ਅਗਸਤ ਨੂੰ ਹੋਏ ਹਾਦਸੇ ਵਿੱਚ ਪਿੰਡ ਚੰਦਬਾਜਾ (ਫ਼ਰੀਦਕੋਟ) ਦੇ ਪਰਮਜੀਤ ਸਿੰਘ ਪੰਮਾ ਤੇ ਸੋਹਣ ਸਿੰਘ ਸੱਤਾ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰਨ ਵਾਲੀ ਕਾਰ ਦੇ ਚਾਲਕ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਸਵੇਰੇ ਘਟਨਾ ’ਤੇ ਸਥਾਨ ’ਤੇ ਧਰਨਾ ਲਾ ਕੇ ਕੌਮੀ ਮਾਰਗ ਨੰਬਰ 54 ’ਤੇ ਚੱਕਾ ਜਾਮ ਕਰ ਦਿੱਤਾ।

ਮ‌੍ਰਿਤਕਾਂ ਦੇ ਰਿਸ਼ਤੇਦਾਰ ਜਸਮੇਲ ਸਿੰਘ ਜੱਸੀ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀ ਪੁਲੀਸ ਨੇ ਪਹਿਲਾਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ ਪਰ ਹੁਣ ਅਸਲ ਮੁਲਜ਼ਮ ਦੀ ਪਛਾਣ ਹੋਣ ’ਤੇ ਉਸ ਖ਼ਿਲਾਫ਼ ਕਾਰਵਾਈ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਦੀ ਪੁਲੀਸ ਨੇ ਤਾਂ ਹਲਕਾ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵੀ ਇੱਕ ਨਹੀਂ ਸੁਣੀ। ਸਭ ਕੁਝ ਸਾਹਮਣੇ ਹੋਣ ਦੇ ਬਾਵਜੂਦ ਪੁਲੀਸ, ਕਾਰਵਾਈ ਲਈ ਸਮਾਂ ਮੰਗੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਠੋਸ ਕਾਰਵਾਈ ਹੋਣ ਨਾ ਹੋਣ ਤੱਕ ਧਰਨਾ ਜਾਰੀ ਰਹੇਗਾ। ਧਰਨਾਕਾਰੀਆਂ ਨੇ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਧਰਨੇ ਵਿੱਚ ਕਿਸਾਨ ਜਥੇਬੰਦੀਆਂ ਏਕਤਾ ਸਿੱਧੂਪੁਰ ਤੇ ਬ੍ਰਹਮ ਕੇ ਦੇ ਆਗੂਆਂ ਤੇਜਾ ਸਿੰਘ ਪੱਕਾ, ਰਾਜਪਾਲ ਸਿੰਘ, ਗੁਰਜੰਟ ਸਿੰਘ ਜੈਦ ਮੁੱਦਕੀ ਤੇ ਸੁਖਮੰਦਰ ਸਿੰਘ ਖੋਸਾ ਆਦਿ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਧਰਨੇ ਦੌਰਾਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੜਕ ’ਤੇ ਭਾਰੀ ਵਾਹਨਾਂ ਦੀਆਂ ਕੌਮੀ ਮਾਰਗ ਉੱਪਰ ਲੰਮੀਆਂ ਲਾਈਨਾਂ ਲੱਗ ਗਈਆਂ। ਦੇਰ ਸ਼ਾਮ ਜਸਮੇਲ ਸਿੰਘ ਜੱਸੀ ਨੇ ਦੱਸਿਆ ਕਿ ਪੁਲੀਸ ਨੇ ਦਰਜ ਹੋਏ ਮੁਕੱਦਮੇ ਵਿੱਚ ਬੀ ਐਨ ਐੱਸ ਦੀ ਧਾਰਾ 105 (ਗੈਰ ਇਰਾਦਾ ਕਤਲ) ਦਾ ਵਾਧਾ ਕਰ ਦਿੱਤਾ ਹੈ ਪਰ ਧਰਨਾ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਹੀ ਖਤਮ ਹੋਵੇਗਾ।

Advertisement

Advertisement
Advertisement
×