DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੀਜਨਲ ਸੈਂਟਰ ਵਿੱਚ ਕੌਮੀ ਕਾਨਫਰੰਸ ਮੁਕੰਮਲ

ਦਰਜਨ ਪਰਚੇ ਪੜ੍ਹੇ ਗਏ

  • fb
  • twitter
  • whatsapp
  • whatsapp
Advertisement
ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਵਿੱਚ ਡਾਇਰੈਕਟਰ ਪ੍ਰੋ. ਮੁਨੀਸ਼ ਕੁਮਾਰ ਜਿੰਦਲ ਦੀ ਅਗਵਾਈ ਹੇਠ ਦੋ ਰੋਜ਼ਾ ਕੌਮੀ ਕਾਨਫਰੰਸ ਅਮਿੱਟ ਪੈੜਾਂ ਛੱਡਦੀ ਸਮਾਪਤ ਹੋ ਗਈ। ਦੂਜੇ ਦਿਨ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਪੀ ਐੱਸ ਢੀਂਗਰਾ ਨੇ ਕੀਤੀ ਜਦੋਂਕਿ ਪ੍ਰੋ. ਕੁਮਾਰ ਸੁਸ਼ੀਲ, ਡਾ. ਮੋਹਿੰਦਰ ਕੁਮਾਰ, ਪ੍ਰੋ. ਹਰਦੀਪ ਸਿੰਘ ਹੋਰਾਂ ਨੇ ਪਰਚੇ ਪੜ੍ਹੇ। ਇਸੇ ਤਰ੍ਹਾਂ ਦੂਜੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਤਰਲੋਕ ਬੰਧੂ ਪ੍ਰਿੰਸੀਪਲ ਦਸਮੇਸ਼ ਖਾਲਸਾ ਬੀ ਐੱਡ ਕਾਲਜ ਨੇ ਕੀਤੀ ਜਦੋਂਕਿ ਡਾ. ਨੀਤਾ ਕੁਮਾਰੀ, ਬਲੇਂਦੂ ਸਿੰਘ, ਆਸ਼ੋਕ ਮੌਰੀਆ, ਡਾ. ਸ਼ਸ਼ੀਕਾਂਤ ਰਾਏ, ਡਾ. ਸੰਦੀਪ ਕੌਰ, ਪ੍ਰੋ. ਅਸੀਮ ਸਿੰਘ, ਪ੍ਰੋ. ਹਰਵਿੰਦਰ ਕੌਰ ਤੇ ਡਾ. ਇੰਦਰਜੋਤ ਕੌਰ ਨੇ ਪਰਚੇ ਪੇਸ਼ ਕੀਤੇ।ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਮਾਇਆ ਸ਼ੰਕਰ ਪਾਂਡੇ ਨੇ ਕੀਤੀ ਜਦੋਂਕਿ ਗੁਰੂ ਨਾਨਕ ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਲਖਵਿੰਦਰ ਸਿੰਘ, ਅਜੇਂਦਰ ਮੁੰਬਈ ਨੇ ਪਰਚੇ ਪੇਸ਼ ਕੀਤੇ। ਸਮਾਪਤੀ ਸੈਸ਼ਨ ਵਿੱਚ ਪ੍ਰੋ. ਪਾਂਡੇ ਨੇ ਕਾਨਫਰੰਸ ਦੇ ਮੁੱਖ ਮੁੱਦੇ ਦੀ ਸਾਰਥਿਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਦੇ ਕਨਵੀਨਰ ਪ੍ਰੋ. ਜੇ ਐੱਸ ਢਿੱਲੋਂ, ਪ੍ਰੋ. ਆਰ ਕੇ ਮਿਸ਼ਰਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਨਿਸ਼ਾ ਜੈਨ, ਡਾ. ਗੁਰਪਾਲ ਸਿੰਘ, ਡਾ. ਮੋਹਿੰਦਰ ਕੁਮਾਰ, ਪ੍ਰੋ. ਗੁਰਜਸਵਿੰਦਰ ਸਿੰਘ ਤੇ ਹਰਦੀਪ ਸਿੰਘ, ਰਜਨੀਸ਼ ਗੰਭੀਰ, ਡਾ. ਮਨਜੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

Advertisement

Advertisement
Advertisement
×