DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nathusari Chopta: ਐੱਸ ਆਈ ਆਰ ਫਾਰਮ ਭਰਨ ਗਏ ਬੀ ਐੱਲ ਓ ਦੇ ਕੱਪੜੇ ਪਾੜੇ

ਪੁਲੀਸ ਵੱਲੋਂ ਜਾਂਚ ਸ਼ੁਰੂ; ਲੋਕਾਂ ਨੇ ਬੀ ਐੱਲ ਓ ਨੂੰ ਛੁਡਾਇਆ

  • fb
  • twitter
  • whatsapp
  • whatsapp
featured-img featured-img
ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ ਬੀ ਐੱਲ ਓ ਹਰਪਾਲ ਸਿੰਘ।
Advertisement

ਨਾਥੂਸਰੀ ਚੌਪਟਾ ਵਿੱਚ ਐੱਸ ਆਈ ਆਰ ਫਾਰਮ ਭਰਨ ਗਏ ਬੀ ਐੱਲ ਓ ’ਤੇ ਹਮਲਾ ਕਰ ਕੇ ਉਸ ਦੇ ਕੱਪੜੇ ਪਾੜ ਦਿੱਤੇ। ਬੀ ਐਲ ਓ ਨੇ ਚੌਪਟਾ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਬੀ ਐੱਲ ਓ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਐੱਸ ਆਈ ਆਰ ਫਾਰਮ ਭਰਨ ਲਈ ਚੌਪਟਾ ਵਿੱਚ ਆਪਣੇ ਸਹਾਇਕ ਦੀਪਕ ਕੁਮਾਰ ਨਾਲ ਭੱਟੂ ਰੋਡ ’ਤੇ ਧਰਮਵੀਰ ਸਿੰਘ ਮੋਠੀਆਂ ਦੇ ਘਰ ਗਿਆ। ਘਰੋਂ ਬਾਹਰ ਆਈ ਔਰਤ ਤੋਂ ਉਸ ਨੇ ਐੱਸ ਆਈ ਆਰ ਫਾਰਮ ਮੰਗੇ ਜੋ ਉਸ ਨੇ ਪਹਿਲਾਂ ਭਰਨ ਲਈ ਦਿੱਤੇ ਹੋਏ ਸਨ। ਔਰਤ ਨੇ ਉਹ ਫਾਰਮ ਖਾਲੀ ਹੀ ਲਿਆ ਕੇ ਦੇ ਦਿੱਤੇ ਤਾਂ ਬੀ ਐੱਲ ਓ ਨੇ ਔਰਤ ਦੇ ਪਤੀ ਨੂੰ ਫੋਨ ’ਤੇ ਕਿਹਾ ਕਿ ਇਹ ਫਾਰਮ ਭਰਨਾ ਜ਼ਰੂਰੀ ਹੈ। ਨਹੀਂ ਤਾਂ ਤੁਹਾਡੀ ਵੋਟ ਰੱਦ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹ ਉਸ ਘਰੋਂ ਭੱਟੂ ਰੋਡ ਵੱਲ ਚਲੇ ਗਿਆ। ਬੀ ਐੱਲ ਓ ਹਰਪਾਲ ਸਿੰਘ ਅਨੁਸਾਰ ਧਰਮਵੀਰ ਸਿੰਘ ਮੋਠੀਆ ਨੇ ਉਸ ਦੇ ਪਿੱਛੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਲੋਕਾਂ ਨੇੇ ਉਸ ਨੂੰ ਛੁਡਾਇਆ। ਚੌਪਟਾ ਪੁਲੀਸ ਥਾਣਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਕਿ ਬੀ ਐੱਲ ਓ ਦੀ ਸ਼ਿਕਾਇਤ ਮਿਲੀ ਹੈ, ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
×