DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮਧਾਰੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ

ਨਾਮਧਾਰੀ ਮਾਤਾ ਚੰਦ ਕੌਰ ਵੈਲਫੇਅਰ ਅਤੇ ਜਸਟਿਸ ਸੁਸਾਇਟੀ ਦੀ ਅਹਿਮ ਮੀਟਿੰਗ ਅੱਜ ਨਾਮਧਾਰੀ ਗੁਰਦੁਆਰਾ ਜੀਵਨ ਨਗਰ ਵਿੱਚ ਹੋਈ। ਸੁਸਾਇਟੀ ਮੈਂਬਰਾਂ ਨੇ ਕਿਹਾ ਕਿ 10 ਸਾਲ ਪਹਿਲਾਂ ਚਾਰ ਅਪਰੈਲ 2016 ਨੂੰ ਨਾਮਧਾਰੀ ਗੁਰਦੁਆਰਾ ਭੈਣੀ ਸਾਹਿਬ ’ਚ ਨਾਮਧਾਰੀ ਮਾਤਾ ਚੰਦ ਕੌਰ ਦਾ...

  • fb
  • twitter
  • whatsapp
  • whatsapp
Advertisement
ਨਾਮਧਾਰੀ ਮਾਤਾ ਚੰਦ ਕੌਰ ਵੈਲਫੇਅਰ ਅਤੇ ਜਸਟਿਸ ਸੁਸਾਇਟੀ ਦੀ ਅਹਿਮ ਮੀਟਿੰਗ ਅੱਜ ਨਾਮਧਾਰੀ ਗੁਰਦੁਆਰਾ ਜੀਵਨ ਨਗਰ ਵਿੱਚ ਹੋਈ। ਸੁਸਾਇਟੀ ਮੈਂਬਰਾਂ ਨੇ ਕਿਹਾ ਕਿ 10 ਸਾਲ ਪਹਿਲਾਂ ਚਾਰ ਅਪਰੈਲ 2016 ਨੂੰ ਨਾਮਧਾਰੀ ਗੁਰਦੁਆਰਾ ਭੈਣੀ ਸਾਹਿਬ ’ਚ ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ ਹੋਇਆ ਸੀ ਪਰ ਕਾਤਲ ਅਜੇ ਤੱਕ ਨਹੀਂ ਫੜੇ ਗਏ ਜਿਸ ਕਾਰਨ ਇਸ ਮਾਮਲੇ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨਾਮਧਾਰੀ ਤੇ ਹੋਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਫੜਿਆ ਜਾਵੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਨਾਮਧਾਰੀ, ਮੀਤ ਪ੍ਰਧਾਨ ਦਵਿੰਦਰ ਸਿੰਘ ਫਗਵਾੜਾ, ਮੀਤ ਪ੍ਰਧਾਨ ਜਸਪਾਲ ਸਿੰਘ ਸੰਤਾਵਾਲੀ, ਮਾਸਟਰ ਇਕਬਾਲ ਸਿੰਘ, ਬਲਵਿੰਦਰ ਸਿੰਘ ਡੁਗਰੀ, ਪਲਵਿੰਦਰ ਸਿੰਘ, ਮੁਖਤਿਆਰ ਸਿੰਘ ਆਦਿ ਮੌਜੂਦ ਸਨ। 
Advertisement
×