DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nagar Council Bhadaour ਵੱਲੋਂ ਗ਼ੈਰਕਾਨੂੰਨੀ ਕਲੋਨੀਆਂ ’ਤੇ ਸਖ਼ਤੀ

ਨਗਰ ਕੌਂਸਲ ਭਦੌੜ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ

  • fb
  • twitter
  • whatsapp
  • whatsapp
featured-img featured-img
ਨੈਣੇਵਾਲਾ ਰੋਡ ਭਦੌੜ ਤੇ ਅਣ- ਅਧਿਕਾਰਤ ਕਲੋਨੀ ਵਿੱਚ ਕੀਤੀ ਜਾ ਰਹੀ ਉਸਾਰੀ।
Advertisement
ਨਗਰ ਕੌਂਸਲ ਭਦੌੜ ਨੇ ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ ਸ਼ਿਕੰਜਾ ਕੱਸਦਿਆਂ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਇੱਥੋਂ ਦੇ ਨੈਣੇਵਾਲ ਰੋਡ ਤੇ ਅਮਰਦੀਪ ਕੌਰ ਪਤਨੀ ਮਰਹੂਮ ਮਨਿੰਦਰਜੀਤ ਸਿੰਘ ਅਤੇ ਚੈਰੀ ਰੰਧਾਵਾ ਪੁੱਤਰੀ ਮਨਿੰਦਰਜੀਤ ਸਿੰਘ ਦੋਵੇਂ ਵਾਸੀ ਖਰੜ ਦੀ ਮਾਲਕੀ ਦੀ ਲਗਪਗ 10 ਕਨਾਲ 15 ਮਰਲੇ ਜ਼ਮੀਨ ਹੈ। ਇਸ ਜ਼ਮੀਨ ’ਤੇ ਪਿਛਲੇ ਦਿਨੀਂ 22 ਪਲਾਟ ਕੱਟੇ ਗਏ ਸਨ, ਜਿਸ ਦੀਆਂ ਕੁਝ ਰਜਿਸਟਰੀਆਂ ਵੀ ਹੋ ਹੋ ਚੁੱਕੀਆਂ ਹਨ। ਇਸ ’ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਭਦੌੜ ਦੇ ਕਾਰਜਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਅਮਰਦੀਪ ਕੌਰ ਅਤੇ ਚੈਰੀ ਰੰਧਾਵਾ ਵਾਸੀ ਖਰੜ ਨੂੰ ਪੱਤਰ ਨੰਬਰ 204 ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਨੈਣੇਵਾਲ ਰੋਡ ’ਤੇ ਅਣ-ਅਧਿਕਾਰਤ ਕਲੋਨੀ ਕੱਟੀ ਗਈ ਹੈ, ਜੋ ਸਰਕਾਰ ਵੱਲੋ ਜਾਰੀ 2018 ਦੀ ਪਾਲਸੀ ਅਨੁਸਾਰ ਸਹੀ ਨਹੀਂ ਹੈ ਤੇ ਇਸ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਇਸ ’ਤੇ ਤੁਰੰਤ ਕੰਮ ਬੰਦ ਕਰਕੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸੂਚਿਤ ਕੀਤਾ ਜਾਵੇ। ਕਾਰਜਸਾਧਕ ਅਫਸਰ ਵੱਲੋਂ ਨਾਇਬ ਤਹਿਸੀਲਦਾਰ ਨੂੰ ਵੀ ਪੱਤਰ ਜਾਰੀ ਕਰ ਕੇ ਇਸ ਜਗ੍ਹਾ ਦੀ ਕੋਈ ਵੀ ਰਜਿਸਟਰੀ ਨਾ ਕਰਨ ਤੇ ਪਹਿਲਾਂ ਹੋਈਆਂ ਰਜਿਸਟਰੀਆ ਰੱਦ ਕਰਨ ਲਈ ਆਖਿਆ ਹੈ।

ਦੂਜੇ ਪਾਸੇ ਇਸ ਸਬੰਧੀ ਨਾਇਬ ਤਹਿਸੀਲਦਾਰ ਭੀਸ਼ਮ ਬਾਂਸਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਢ ਕਨਾਲ ਦੀਆਂ ਹੀ ਰਜਿਸਟਰੀਆਂ ਹੋਈਆਂ ਹਨ। ਨਗਰ ਕੌਂਸਲ ਵੱਲੋਂ ਭੇਜੇ ਨੋਟਿਸ ਬਾਰੇ ਉਹ ਜਵਾਬ ਭੇਜ ਰਹੇ ਹਨ।

Advertisement

ਕਾਰਜਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਕਲੋਨੀ ਗ਼ੈਰਕਾਨੂੰਨੀ ਤੌਰ ਤੇ ਜੋ ਕਲੋਨੀ ਕੱਟੀ ਗਈ ਹੈ ਤੇ ਕੌਂਸਲ ਵੱਲੋਂ ਉਥੇ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।

Advertisement

Advertisement
×