ਰੰਜਿਸ਼ ਕਾਰਨ ਨੌਜਵਾਨ ਦਾ ਕਤਲ

ਰੰਜਿਸ਼ ਕਾਰਨ ਨੌਜਵਾਨ ਦਾ ਕਤਲ

ਵਿਰਲਾਪ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ।

ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 26 ਅਕਤੂਬਰ

ਇੱਥੋਂ ਦੀ ਗੋਬਿੰਦ ਨਗਰੀ ’ਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੀ ਮਾਂ ਮਨਜੀਤ ਕੌਰ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਉਰਫ ਕੰਨੀ ਵਾਸੀ ਲੱਲਾ ਬਸਤੀ, ਚਰਨਜੀਤ ਉਰਫ ਚੀਨਾ ਵਾਸੀ ਚੱਕ ਸੈਦੋਕੇ, ਗਗਨਦੀਪ ਅਤੇ ਮੋਨੂੰ ਵਾਸੀ ਰਠੋੜਾਂ ਵਾਲਾ ਮੁਹੱਲਾ ਤੇ 2-3 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮ੍ਰਿਤਕ ਪ੍ਰਿੰਸ (23) ਦੀ ਭਰਜਾਈ ਪਰਮਜੀਤ ਕੌਰ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਾਰਾ ਪਰਿਵਾਰ ਹੀ ਘਰ ’ਚ ਇਕੱਠੇ ਬੈਠੇ ਸਨ ਅਤੇ ਘਰ ਦਾ ਦਰਵਾਜ਼ਾ ਖੁੱਲਾ ਪਿਆ ਸੀ। ਇਸੇ ਦੌਰਾਨ 5-6 ਵਿਅਕਤੀ ਅੰਦਰ ਆ ਵੜੇ ਜਿਨ੍ਹਾਂ ਕੋਲ ਪਿਸਤੌਲ ਕਾਪੇ-ਕ੍ਰਿਪਾਨਾਂ ਸਨ। ਆਉਂਦਿਆਂ ਹੀ ਉਨ੍ਹਾਂ ਪ੍ਰਿੰਸ ਨੂੰ ਖਿੱਚ ਕੇ ਬਾਹਰ ਗਲੀ ’ਚ ਲਿਆਂਦਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ। ਜਦੋਂ ਰੌਲਾ ਪਾਇਆ ਤਾਂ ਪ੍ਰਿੰਸ ਦੇ ਸ਼ਰੀਰ ’ਚ ਕਾਫੀ ਖੂਨ ਵਹਿ ਰਿਹਾ ਸੀ ਅਤੇ ਹਮਲਾਵਰ ਫਰਾਰ ਹੋ ਗਏ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਉਸ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਪ੍ਰਿੰਸ ਰਾਈਸ ਮਿੱਲ ’ਤੇ ਬਤੌਰ ਲੇਬਰ ਦਾ ਕੰਮ ਕਰਦਾ ਸੀ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਕੰਨੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਉਸ ਦੇ ਬੇਟੇ ਪ੍ਰਿੰਸ ਨੂੰ ਬਾਹਰ ਖਿੱਚ ਕੇ ਲੈ ਗਿਆ। ਇਸ ਦੌਰਾਨ ਉਨ੍ਹਾਂ ਨੇ ਹਮਲਾ ਸ਼ੁਰੂ ਕਰ ਦਿੱਤਾ ਅਤੇ ਜਦ ਉਹ ਬਚਾਅ ਲਈ ਆਈ ਤਾਂ ਉਨ੍ਹਾਂ ਊਸ ਨੂੰ ਅੰਦਰ ਬੰਦ ਕਰ ਦਿੱਤਾ। ਮਨਜੀਤ ਕੌਰ ਨੇ ਕਿਹਾ ਕਿ ਰੰਜਿਸ਼ ਕਾਰਨ ਪ੍ਰਿੰਸ ਦਾ ਕਤਲ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਅੱਜ

ਹਰਿਆਣਾ ਦੀ ਸਰਹੱਦ ਨੇੜੇ ਡੇਰੇ ਲਾਏ; ਸਰਹੱਦ ’ਤੇ ਮਾਹੌਲ ਤਣਾਅਪੂਰਨ; ਮਹੀ...

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

ਬੇਅਦਬੀ ਕਾਂਡ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ

* ਡੇਰਾ ਪ੍ਰੇਮੀਆਂ ਦੀ ਪਟੀਸ਼ਨ ਖਾਰਜ * ਹੇਠਲੀ ਅਦਾਲਤ ਨੂੰ ਸੁਣਵਾਈ ਨਿਰਪ...

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਸ਼ਾਹੀ ਭੋਜ: ਕੈਪਟਨ ਅਤੇ ਸਿੱਧੂ ਦੀ ਮੁੜ ਜੱਫੀ ਪਈ

ਕਰੀਬ ਇਕ ਘੰਟੇ ਤੱਕ ਦੋਵੇਂ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ’ਚ ਹੋਈ ਗੱਲ...

ਸ਼ਹਿਰ

View All