ਨਗਰ ਕੌਂਸਲ ਪ੍ਰਧਾਨ ਭੇਤ-ਭਰੀ ਹਾਲਤ ’ਚ ਗੁੰਮ
ਪੱਤਰ ਪ੍ਰੇਰਕ ਮਾਨਸਾ, 28 ਅਪਰੈਲ ਨਗਰ ਕੌਂਸਲ ਬੁਢਲਾਡਾ ਦਾ ਪ੍ਰਧਾਨ ਸੁਖਪਾਲ ਸਿੰਘ ਬੀਤੀ ਰਾਤ ਤੋਂ ਭੇਦਭਰੀ ਹਾਲਤ ’ਚ ਲਾਪਤਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪ੍ਰਧਾਨ ਦੀ ਧਰਮ ਪਤਨੀ ਗੁਰਵਿੰਦਰ ਕੌਰ ਨੇ ਪੁਲੀਸ ਨੂੰ ਸੂਚਿਤ ਕਰਦਿਆਂ ਦੱਸਿਆ...
Advertisement
ਪੱਤਰ ਪ੍ਰੇਰਕ
ਮਾਨਸਾ, 28 ਅਪਰੈਲ
Advertisement
ਨਗਰ ਕੌਂਸਲ ਬੁਢਲਾਡਾ ਦਾ ਪ੍ਰਧਾਨ ਸੁਖਪਾਲ ਸਿੰਘ ਬੀਤੀ ਰਾਤ ਤੋਂ ਭੇਦਭਰੀ ਹਾਲਤ ’ਚ ਲਾਪਤਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰ ਅਤੇ ਪ੍ਰਧਾਨ ਦੀ ਧਰਮ ਪਤਨੀ ਗੁਰਵਿੰਦਰ ਕੌਰ ਨੇ ਪੁਲੀਸ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਕੁਝ ਲੋਕ ਨਗਰ ਕੌਂਸਲ ਪ੍ਰਧਾਨਗੀ ਨੂੰ ਲੈ ਕੇ ਨੂੰ ਉਸਦੇ ਪਤੀ ਸੁਖਪਾਲ ਸਿੰਘ ਨੂੰ ਹਟਾਉਣ ਲਈ ਸਰਗਰਮੀਆਂ ਵਿੱਢੀ ਬੈਠੇ ਸਨ, ਜਿਸ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਹੋ ਕੇ ਉਹ ਬੀਤੀ ਰਾਤ ਦੇ ਘਰੋਂ ਚਲੇ ਗਏ ਹਨ।
ਗੁਰਵਿੰਦਰ ਕੌਰ ਨੇ ਪੁਲੀਸ ਕੋਲ ਖਦਸਾ ਜ਼ਾਹਿਰ ਕੀਤਾ ਕਿ ਉਸਦੇ ਪਤੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਕੁਝ ਲੋਕ ਜਿੰਮੇਵਾਰ ਹਨ, ਜਿੰਨ੍ਹਾਂ ਦੇ ਨਾਂ ਉਨ੍ਹਾਂ ਪੁਲੀਸ ਨੂੰ ਦੱਸੇ ਹਨ।
Advertisement
×