DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Municipal Corporation: ਅਬੋਹਰ ਨਿਗਮ ਦੇ ਮੇਅਰ ਦੀ ਚੋਣ ਮੌਕੇ ’ਤੇ ਮੁਲਤਵੀ

ਇੱਥੇ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸੋਮਵਾਰ ਨੂੰ ਆਖ਼ਰੀ ਪਲਾਂ ’ਚ ਮੁਲਤਵੀ ਹੋਣ ਕਾਰਨ ਸ਼ਹਿਰ ਦਾ ਸਿਆਸੀ ਮਾਹੌਲ ਭਖ਼ ਗਿਆ। ਦੁਪਹਿਰ 2.30 ਵਜੇ ਟਾਊਨ ਹਾਲ ਵਿੱਚ ਨਾਮਜ਼ਦਗੀ ਦੀ ਪ੍ਰਕਿਰਿਆ ਹੋਣੀ ਸੀ, ਜਿਸ ਲਈ ਪ੍ਰਸ਼ਾਸਨ...

  • fb
  • twitter
  • whatsapp
  • whatsapp
featured-img featured-img
ਚੋਣ ਮੁਲਤਵੀ ਹੋਣ ਮਗਰੋਂ ਗੱਲਬਾਤ ਕਰਦੇ ਭਾਜਪਾ ਵਿਧਾਇਕ ਸੰਦੀਪ ਜਾਖੜ ਅਤੇ ਪਾਰਟੀ ਆਗੂ।
Advertisement

ਇੱਥੇ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸੋਮਵਾਰ ਨੂੰ ਆਖ਼ਰੀ ਪਲਾਂ ’ਚ ਮੁਲਤਵੀ ਹੋਣ ਕਾਰਨ ਸ਼ਹਿਰ ਦਾ ਸਿਆਸੀ ਮਾਹੌਲ ਭਖ਼ ਗਿਆ। ਦੁਪਹਿਰ 2.30 ਵਜੇ ਟਾਊਨ ਹਾਲ ਵਿੱਚ ਨਾਮਜ਼ਦਗੀ ਦੀ ਪ੍ਰਕਿਰਿਆ ਹੋਣੀ ਸੀ, ਜਿਸ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ। ਭਾਜਪਾ ਵੱਲੋਂ ਮੇਅਰ ਅਹੁਦੇ ਲਈ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਲਈ ਧਰਮਵੀਰ ਅਤੇ ਡਿਪਟੀ ਮੇਅਰ ਲਈ ਆਪਣੇ ਉਮੀਦਵਾਰਾਂ ਦੇ ਸਮਰਥਨ ਦਾ ਐਲਾਨ ਕੀਤਾ ਜਾ ਚੁੱਕਾ ਸੀ। ਚੋਣ ਮੁਲਤਵੀ ਹੋਣ ਮਗਰੋਂ ਭਾਜਪਾ ਵਿਧਾਇਕ ਸੰਦੀਪ ਜਾਖੜ ਨੇ ‘ਆਪ’ ’ਤੇ ਦੋਸ਼ ਲਗਾਇਆ ਕਿ ਸਰਕਾਰ ਨੇ ਜਾਣਬੁੱਝ ਕੇ ਚੋਣ ਟਾਲੀ ਹੈ। ਭਾਜਪਾ ਦੇ ਸਾਰੇ 28 ਮੈਂਬਰ ਟਾਊਨ ਹਾਲ ਵਿੱਚ ਮੌਜੂਦ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਮਹੀਨੇ ਤੋਂ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ ਅਤੇ ਸਫ਼ਾਈ ਸਣੇ ਕਈ ਜਨਤਕ ਸਮੱਸਿਆਵਾਂ ਵਧ ਰਹੀਆਂ ਹਨ। ਸ੍ਰੀ ਜਾਖੜ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਦੇ ਕੌਂਸਲਰਾਂ ਨੂੰ ਤੋੜਨ ਅਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਸਰਕਾਰ ਤੋਂ ਚੋਣ ਮੁਲਤਵੀ ਕਰਨ ਦੇ ਕਾਰਨਾਂ ਨੂੰ ਲਿਖਤੀ ਰੂਪ ਵਿੱਚ ਜਨਤਕ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਟਾਊਨ ਹਾਲ ਅੰਦਰ ਜਾਣ ਦੀ ਆਗਿਆ ਵੀ ਨਹੀਂ ਦਿੱਤੀ ਗਈ।

ਦੂਜੇ ਪਾਸੇ, ‘ਆਪ’ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਭਾਜਪਾ ਦੇ ਦੋਸ਼ਾਂ ਨੂੰ ਕਰਦਿਆਂ ਕਿਹਾ ਕਿ ਚੋਣ ਮੁਲਤਵੀ ਹੋਣ ਪਿੱਛੇ ਕੋਈ ਪ੍ਰਸ਼ਾਸਨਿਕ ਜਾਂ ਤਕਨੀਕੀ ਕਾਰਨ ਹੋ ਸਕਦਾ ਹੈ। ਇਸ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ। ‘ਆਪ’ ਲਦੇ ਸਾਰੇ 20 ਕੌਂਸਲਰ ਇਕਜੁੱਟ ਹਨ ਅਤੇ ਪਾਰਟੀ ਕੋਲ ਪੂਰਾ ਬਹੁਮਤ ਹੈ। ਉਨ੍ਹਾਂ ਕਿਹਾ ਕਿ ਦੋ-ਚਾਰ ਦਿਨਾਂ ਵਿੱਚ ਮੇਅਰ ਦੀ ਚੋਣ ਕਰਵਾ ਲਈ ਜਾਵੇਗੀ। ਇਸ ਦੇਰੀ ਨਾਲ ਸ਼ਹਿਰ ਦੇ ਕੰਮਕਾਜ ’ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ।

Advertisement

Advertisement
Advertisement
×