ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਜੁਲਾਈ
ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਮੁਕਤਸਰ ਦੇ ਵਿਦਿਆਰਥੀ ਪੁਨੀਤ ਰਾਜੌਰੀਆ (19) ਦੀ ਕੈਨੇਡਾ ਵਿੱਚ ਬਲੱਡ ਕੈਂਸਰ ਦੀ ਬਿਮਾਰੀ ਕਰਕੇ ਮੌਤ ਹੋ ਗਈ ਹੈ। ਪੁਨੀਤ ਦੇ ਪਿਤਾ ਦਵਿੰਦਰ ਰਜੌਰੀਆ, ਜੋ ਮੁਕਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਪ੍ਰਿੰਸੀਪਲ ਹਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵਜੋਂ ਸੇਵਾਵਾਂ ਦੇ ਚੁੱਕੇ ਹਨ, ਨੇ ਦੱਸਿਆ ਕਿ ਪੁਨੀਤ ਸਾਲ ਕੁ ਪਹਿਲਾਂ ਹੀ ਕੈਨੇਡਾ ਪੜ੍ਹਨ ਗਿਆ ਸੀ। ਉਥੇ ਹੀ ਉਸ ਨੂੰ ਬਲੱਡ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਤੇ ਕੁਝ ਦਿਨਾਂ ਤੋਂ ਉਹਦਾ ਇਲਾਜ ਚੱਲ ਰਿਹਾ ਸੀ।