DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Muktsar news: ਵਾਟਰ ਸਪਲਾਈ ਦਫ਼ਤਰ ਸੀਵਰੇਜ ਸਫ਼ਾਈ ਠੇਕੇਦਾਰ ਦਾ ਅੱਡਾ ਬਣਿਆ

ਦਫ਼ਤਰ ’ਚ ਰਹਿੰਦੇ ਨੇ ਦਰਜਨਾਂ ਮਜ਼ਦੂਰ ਤੇ ਫੁੱਟਪਾਥ ’ਤੇ ਖੜ੍ਹਦੇ ਨੇ ਟਰੱਕ; ਕਰਮਚਾਰੀ ਦੂਜੇ ਦਫਤਰਾਂ ’ਚ ਭੇਜੇ

  • fb
  • twitter
  • whatsapp
  • whatsapp
featured-img featured-img
ਮੁਕਤਸਰ ਦੇ ਜਲ ਘਰ ਵਿੱਚ ਸਰਕਾਰੀ ਦਫਤਰ ’ਚ ਬੈਠੇ ਮਜ਼ਦੂਰ ਅਤੇ ਖੜ੍ਹੇ ਟਰੱਕ।
Advertisement
ਮੁਕਤਸਰ ਦੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਦਰਿਆ ਦਿਲੀ ਕਹੀਏ ਜਾਂ ਸੀਵਰੇਜ ਦੀ ਸਫ਼ਾਈ ਕਰਨ ਵਾਲੇ ਠੇਕੇਦਾਰ ਦੀ ‘ਹਿੰਮਤ’ ਕਿ ਸੀਵਰੇਜ ਸਫ਼ਾਈ ਮਜ਼ਦੂਰਾਂ ਦੀ ਰਿਹਾਇਸ਼ ਲਈ ਸਰਕਾਰੀ ਦਫਤਰ ਖਾਲ੍ਹੀ ਕਰਵਾ ਦਿੱਤਾ ਗਿਆ ਹੈ। ਠੇਕੇਦਾਰ ਨੇ ਠੇਕਾ 10 ਲੱਖ ਰੁਪਏ ’ਚ ਲਿਆ ਹੈ। ਠੇਕੇਦਾਰ ਦੇ ਕਰੀਬ ਡੇਢ ਦਰਜਨ ਮਜ਼ਦੂਰ ਸਰਕਾਰੀ ਦਫਤਰ ਵਿੱਚ ਸੌਂਦੇ ਹਨ, ਖਾਂਦੇ-ਪੀਂਦੇ ਹਨ, ਸਰਕਾਰੀ ਹੀਟਰ ’ਤੇ ਖਾਣਾ ਬਣਾਉਂਦੇ, ਸਰਕਾਰੀ ਕੂਲਰ ਦੀ ਹਵਾ ਲੈਂਦੇ, ਖੁੱਲ੍ਹੇ ਵਿੱਚ ਕੱਪੜੇ ਧੋਂਦੇ ਤੇ ਨਹਾਉਂਦੇ ਅਤੇ ਸਿਗਰਟ-ਬੀੜੀ, ਜ਼ਰਦਾ-ਪਾਨ ਲਾਉਂਦੇ ਹਨ। ਹੋਰ ਤਾਂ ਹੋਰ ਵਿਭਾਗ ਦੇ ਕੈਮਰਿਆਂ ਦੀ ਡੀ ਵੀ ਡੀ ਵੀ ਮਜ਼ਦੂਰਾਂ ਵਾਲੇ ਕਮਰੇ ਵਿੱਚ ਲੱਗੀ ਹੈ। ਜਿਸ ਦਫਤਰ ਵਿੱਚ ਮਜ਼ਦੂਰਾਂ ਦੀ ਰਿਹਾਇਸ਼ ਹੈ ਉਹ ਦਫਤਰ ਸਬ ਡਵੀਜ਼ਨ ਨੰਬਰ 5 ਦੇ ਉਪ ਮੰਡਲ ਇੰਜਨੀਅਰ ਅਤੇ ਉਪ ਮੰਡਲ ਕਲਰਕਾਂ ਦਾ ਹੈ। ਇੱਥੋਂ ਕਰੀਬ 8 ਸਟਾਫ ਮੈਂਬਰਾਂ ਨੂੰ ਹਟਾ ਕੇ ‘ਸਕਾਡਾ’ ਵਿਖੇ ਸ਼ਿਫਟ ਕਰ ਦਿੱਤਾ ਜਿਥੇ ਪਹਿਲਾਂ ਹੀ ਸਟਾਫ ਬਹੁਤ ਜ਼ਿਆਦਾ ਹੈ। ਕਰਮਚਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਫਤਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਭੇਤ ਵੀ ਜ਼ਾਹਰ ਹੋ ਜਾਂਦੇ ਹਨ। ਮਹਿਲਾ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਾਉਂਦੇ-ਧੋਂਦੇ, ਆਰਾਮ ਕਰਦੇ ਤੇ ਖਾਣਾ ਖਾਂਦੇ ਮਜ਼ਦੂਰਾਂ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ ਜਿਸ ਨਾਲ ਪ੍ਰੇਸ਼ਾਨੀ ਹੁੰਦੀ ਹੈ।

ਰਿਹਾਇਸ਼ ਤੋਂ ਬਿਨ੍ਹਾਂ ਸਫ਼ਾਈ ਵਾਲੇ ਅੱਧੀ ਦਰਜਨ ਵੱਡੇ ਟਰੱਕ ਵੀ ਦਫਤਰ ਵਿੱਚ ਖੜ੍ਹਦੇ ਹਨ, ਜਿਸ ਕਾਰਨ ਰਸਤਾ ਬੰਦ ਹੋ ਜਾਂਦਾ ਹੈ। ਟਰੱਕਾਂ ਵਿੱਚੋਂ ਸੀਵਰੇਜ ਦਾ ਗੰਦ ਮੁਸ਼ਕ ਮਾਰਦਾ ਹੈ। ਟਰੱਕਾਂ ਦੀ ਰਿਪੇਅਰ ਵੀ ਦਫ਼ਤਰ ਵਿੱਚ ਹੀ ਕੀਤੀ ਜਾਂਦੀ ਹੈ ਜਿਸ ਕਰ ਕੇ ਕੰਮਕਾਰ ਵਾਸਤੇ ਆਉਣ ਵਾਲੇ ਖਪਤਕਾਰਾਂ, ਕਰਮਚਾਰੀਆਂ ਨੂੰ ਮੁਸ਼ਕਲ ਹੁੰਦੀ ਹੈ। ਫੁੱਟਪਾਥ ਬੰਦ ਕੀਤਾ ਗਿਆ ਹੈ।

Advertisement

ਜੇ ਈ ਨੂੰ ਹੋਰ ਕਮਰੇ ਵਾਸਤੇ ਕਿਹਾ ਹੈ: ਮਜ਼ਦੂਰ

ਸਰਕਾਰੀ ਦਫ਼ਤਰ ਦੇ ਜਿਸ ਕਮਰੇ ’ਚ 15 ਮਜ਼ਦੂਰ ਅਤੇ 5 ਟਰੱਕਾਂ ਦੇ ਡਰਾਈਵਰ ਰਹਿ ਰਹੇ ਹਨ ਉਹ ਗਿਣਤੀ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਮਜ਼ਦੂਰ ਪਸ਼ੂਆਂ ਵਾਂਗ ਤੜੇ ਹੋਏ ਹਨ। ਗਰਮੀ ਵਿੱਚ ਮੁਸ਼ਕਲ ਹੋਰ ਵੀ ਵਧ ਜਾਂਦੀ ਹੈ। ਇਕ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਨੇ ਜੇ ਈ ਨੂੰ ਹੋਰ ਕਮਰੇ ਵਾਸਤੇ ਕਿਹਾ ਹੈ, ਜਿਨ੍ਹਾਂ ਪ੍ਰਬੰਧ ਕਰਨ ਦੀ ਗੱਲ ਆਖੀ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਜੇ ਈ ਜਲੌਰ ਸਿੰਘ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।

Advertisement

ਠੇਕੇਦਾਰ ਦੀ ਬੇਨਤੀ ’ਤੇ ਰਿਹਾਇਸ਼ ਦਿੱਤੀ: ਐਕਸੀਅਨ

ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਸੀਵਰੇਜ ਦੀ ਸਫ਼ਾਈ ਲਈ ਵਿਭਾਗ ਵੱਲੋਂ 10 ਲੱਖ ਰੁਪਏ ਵਿੱਚ ਅਕਬਰ ਨਾਮ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਹੈ। ਠੇਕੇਦਾਰ ਦੀ ਬੇਨਤੀ ’ਤੇ ਉਸ ਦੇ ਸੁਪਰਵਾਈਜ਼ਰ ਅਤੇ ਲੇਬਰ ਵਾਸਤੇ ਉਸ ਨੂੰ ਕਮਰਾ ਦਿੱਤਾ ਹੈ। ਪਰ ਜੇ ਉਥੇ ਜ਼ਿਆਦਾ ਮਜ਼ਦੂਰ ਠਹਿਰੇ ਹਨ ਤਾਂ ਇਹ ਗਲਤ ਹੈ। ਇਸ ਦਾ ਜਲਦੀ ਕਰਾਂਗੇ।

Advertisement
×