DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਮਲਸੀਆਂ-ਲੋਹੀਆਂ ਖਾਸ ਜੀ ਟੀ ਰੋਡ ’ਤੇ ਵਾਪਰੇ ਹਾਦਸੇ ’ਚ ਮੋਟਰਸਾਈਕਲ ਦੀ ਸਵਾਰ ਦੀ ਮੌਤ ਹੋ ਗਈ। ਚੌਕੀ ਮਲਸੀਆਂ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸਾਧੂ (47) ਪੁੱਤਰ ਦਰਸ਼ਨ ਵਾਸੀ...

  • fb
  • twitter
  • whatsapp
  • whatsapp
Advertisement
ਮਲਸੀਆਂ-ਲੋਹੀਆਂ ਖਾਸ ਜੀ ਟੀ ਰੋਡ ’ਤੇ ਵਾਪਰੇ ਹਾਦਸੇ ’ਚ ਮੋਟਰਸਾਈਕਲ ਦੀ ਸਵਾਰ ਦੀ ਮੌਤ ਹੋ ਗਈ। ਚੌਕੀ ਮਲਸੀਆਂ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸਾਧੂ (47) ਪੁੱਤਰ ਦਰਸ਼ਨ ਵਾਸੀ ਨਵਾਂ ਪਿੰਡ ਦੋਨੇਵਾਲ ਆਪਣੇ ਮੋਟਰਸਾਈਕਲ ’ਤੇ ਮਲਸੀਆਂ ਵੱਲ ਆ ਰਿਹਾ ਸੀ। ਜਦੋਂ ਚਿੱਟੀ ਵੇਈਂ ਦੇ ਨਜ਼ਦੀਕ ਪੁੱਜਾ ਤਾਂ ਉਸ ਦੇ ਅੱਗੇ ਜਾ ਰਹੇ ਵਹੀਕਲ ਵੱਲੋਂ ਅਚਾਨਕ ਬਰੇਕ ਲਗਾਉਣ ’ਤੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਸ਼ਾਹਮਣੇ ਤੋਂ ਆ ਰਹੇ ਟਰੱਕ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਚੌਕੀ ਮਲਸੀਆਂ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ ਐੱਸ ਆਈ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement

Advertisement
×