DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Monsoon Slow : ਮੀਂਹ ਨਾ ਪੈਣ ’ਤੇ ਬੰਬੀਆਂ ਮੁੜ ਚੱਲੀਆਂ

ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਹੋਰ ਮੀਂਹ ਨਾ ਪੈਣ ਦੀ ਪਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਮਾਨਸਾ ਨੇੜੇ ਖੇਤ ਵਿੱਚ ਝੋਨਾ ਲਾਉਣ ਲਈ ਕੱਦੂ ਕਰਦਾ ਹੋਇਆ ਕਿਸਾਨ।
Advertisement

ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੀਂਹ ਪੈਣ ਤੋਂ ਬਾਅਦ ਹੁਣ ਮੌਨਸੂਨ ਦੀ ਮੜਕ ਧੀਮੀ ਪੈਣ ਲੱਗੀ ਹੈ। ਆਉਣ ਵਾਲੇ ਦੋ ਦਿਨ ਇਸ ਖੇਤਰ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਮੀਂਹ ਪੈਣ ਦੀ ਕੋਈ ਪਸ਼ੀਨਗੋਈ ਨਹੀਂ ਕੀਤੀ ਗਈ। ਝੋਨਾ ਲਾਉਣ ਲਈ ਜਿਹੜੇ ਕਿਸਾਨਾਂ ਵੱਲੋਂ ਮੋਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਹੁਣ ਉਨ੍ਹਾਂ ਮੁੜ ਟਿਊਬਵੈੱਲਾਂ ਨੂੰ ਚਲਾ ਦਿੱਤਾ ਹੈ। ਮੀਂਹ ਦੀ ਅਣਹੋਂਦ ਕਾਰਨ ਪਾਰਾ ਉਚਾ ਚੜ੍ਹਨ ਲੱਗਿਆ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੁਣ 14 ਜੁਲਾਈ ਤੋਂ ਮੀਂਹ ਪੈਣ ਦੇ ਅਸਾਰ ਵਿਖਾਈ ਦਿੰਦੇ ਹਨ। ਉਂਝ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਬੀਤੀ ਕੱਲ੍ਹ ਤੋਂ ਮਾਲਵਾ ਖੇਤਰ ਵਿੱਚ ਤਾਪਮਾਨ 1 ਡਿਗਰੀ ਸੈਂਟੀਗਰੇਡ ਵੱਧ ਗਿਆ ਹੈ। ਵੇਰਵਿਆਂ ਅਨੁਸਾਰ ਪਾਰਾ ਅੱਜ ਮਾਨਸਾ 37, ਫਰੀਦਕੋਟ 38, ਬਠਿੰਡਾ 37, ਲੁਧਿਆਣਾ 33.8, ਪਟਿਆਲਾ 33.6 ਡਿਗਰੀ ਸੈਂਟੀਗਰੇਡ ਰਿਹਾ ਹੈ।

ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਜਿਹੜੇ ਕਿਸਾਨ ਬਾਸਮਤੀ ਲਾਉਣ ਦੇ ਇੱਛੁਕ ਹਨ, ਉਨ੍ਹਾਂ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮਾਲਵਾ ਖੇਤਰ ਵਿੱਚ ਮੌਨਸੂਨ ਦੀ ਰਫ਼ਤਾਰ ਬਰੇਕ ਲੱਗ ਗਈ ਹੈ, ਪਰ ਅਗਲੇ ਦਿਨਾਂ ਵਿੱਚ ਮੌਸਮ ਫਿਰ ਪੂਰੀ ਰੜਕ-ਗੜਕ ਨਾਲ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ’ਚ ਸਾਰਾ ਸਾਉਣ ਮਹੀਨਾ ਮੀਂਹ ਪੈਣ ਦੀਆਂ ਵੱਡੀਆਂ ਉਮੀਦਾਂ ਹਨ।

Advertisement

Advertisement
Advertisement
×