ਮੋਗਾ: ਦੁਨੇਕੇ ’ਚ ਪਰਵਾਸੀ ਮਜ਼ਦੂਰ ਵੱਲੋਂ ਵਿਆਹੁਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ

ਮੋਗਾ: ਦੁਨੇਕੇ ’ਚ ਪਰਵਾਸੀ ਮਜ਼ਦੂਰ ਵੱਲੋਂ ਵਿਆਹੁਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ

ਇਥੇ ਨਗਰ ਨਿਗਮ ਹਦੂਦ ’ਚ ਸ਼ਾਮਲ ਪਿੰਡ ਦੁਨੇਕੇ ਵਿਖੇ ਅੱਜ ਤੜਕਸਾਰ ਪਰਵਾਸੀ ਮਜ਼ਦੂਰ ਨੇ ਵਿਆਹੁਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾ ਦਾ ਕੁਝ ਚਿਰ ਪਹਿਲਾਂ ਹੀ ਘਰੇਲੂ ਝਗੜੇ ਕਾਰਨ ਪਤੀ ਨਾਲ ਤਲਾਕ ਹੋਇਆ ਸੀ ਅਤੇ ਸੈਲੂਨ ਉੱਤੇ ਕੰਮ ਕਰਦੀ ਸੀ। ਮੁਲਜ਼ਮ ਜਬਰ ਜਨਾਹ ਦੀ ਨੀਅਤ ਨਾਲ ਮ੍ਰਿਤਕਾ ਦੇ ਕਮਰੇ ’ਚ ਦਾਖ਼ਲ ਹੋਇਆ ਸੀ। ਡੀਐੱਸਪੀ ਸਿਟੀ ਬੀਐੱਸ ਭੁੱਲਰ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਆਹੁਤਾ ਅਮਨਦੀਪ ਕੌਰ ਦੀ ਮਾਂ ਕੁਲਦੀਪ ਕੌਰ ਪਿੰਡ ਸਿੰਘਾਂਵਾਲਾ ਦੇ ਬਿਆਨ ਉੱਤੇ ਪਰਵਾਸੀ ਮਜ਼ਦੂਰ ਸੰਜੀਤ ਰਾਮ ਵਾਸੀ ਗੋਬਿੰਦਪੁਰ ਵੈਸ਼ਾਲੀ ਮੀਹਾਂਸਰ ਜ਼ਿਲ੍ਹਾ ਹਾਜ਼ੀਪੁਰ ਬਿਹਾਰ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਅਮਨਦੀਪ ਕੌਰ ਦਾ ਕਰੀਬ 6 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਤੀ ਨਾਲ ਝਗੜਾ ਹੋਣ ਕਾਰਨ ਉਹ ਉਹ ਆਪਣੀ 4 ਸਾਲ ਦੀ ਬੱਚੀ ਨਾਲ ਪੇਕੇ ਰਹਿੰਦੀ ਸੀ ਅਤੇ ਸੈਲੂਨ ਉੱਤੇ ਕੰਮ ਕਰਦੀ ਸੀ। ਹੁਣ ਉਸ ਨੇ ਪਿੰਡ ਦੁਨੇਕੇ ਵਿਖੇ ਮੁਲਖਰਾਜ ਤੋਂ ਕਮਰਾ ਕਿਰਾਏ ਉੱਤੇ ਲਿਆ ਸੀ ਅਤੇ ਮੁਲਜ਼ਮ ਪਰਵਾਸੀ ਮਜ਼ਦੂਰ ਵੀ ਉਥੇ ਹੀ ਕਿਰਾਏ ਉੱਤੇ ਰਹਿੰਦਾ ਸੀ। ਅੱਜ ਤੜਕਸਾਰ ਕਰੀਬ 4 ਵਜੇ ਮੁਲਜ਼ਮ ਬਦਨੀਤੀ ਨਾਲ ਮ੍ਰਿਤਕ ਔਰਤ ਦੇ ਕਮਰੇ ਵਿੱਚ ਦਾਖਲ ਹੋ ਗਿਆ ਅਤੇ ਔਰਤ ਨੇ ਰੌਲਾ ਦਿੱਤਾ। ਇਥੇ ਕਮਰਿਆਂ ਵਿੱਚ ਕਿਰਾਏ ’ਤੇ ਰਹਿੰਦੇ ਹੋਰ ਲੋਕ ਬਾਹਰ ਆ ਗਏ ਤਾਂ ਮੁਲਜ਼ਮ ਨੇ ਔਰਤ ਦਾ ਕਮਰੇ ਦਾ ਬੂਹਾ ਬੰਦ ਕੀਤਾ ਹੋਇਆ ਸੀ। ਪੁਲੀਸ ਮੁਤਾਬਕ ਜਬਰ ਜਨਾਹ ਦਾ ਵਿਰੋਧ ਕਰਨ ਉੱਤੇ ਉਥੇ ਪਈ ਕਰਦ ਨਾਲ ਮਜ਼ਦੂਰ ਨੇ ਔਰਤ ਦੀ ਹੱਤਿਆ ਕਰਕੇ ਫ਼ਰਾਰ ਹੋਣ ਕੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All