ਮੋਗਾ: ਤਲਵੰਡੀ ਮੱਲੀਆਂ ’ਚ ਬਿਜਲੀ ਮੀਟਰ ਪੁੱਟਣ ਗਏ ਮੁਲਾਜ਼ਮ ਪਿੰਡ ਵਾਸੀਆਂ ਨੇ ਘੇਰੇ

ਮੋਗਾ: ਤਲਵੰਡੀ ਮੱਲੀਆਂ ’ਚ ਬਿਜਲੀ ਮੀਟਰ ਪੁੱਟਣ ਗਏ ਮੁਲਾਜ਼ਮ ਪਿੰਡ ਵਾਸੀਆਂ ਨੇ ਘੇਰੇ

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ

ਥਾਣਾ ਅਜੀਤਵਾਲ ਅਧੀਨ ਪਿੰਡ ਤਲਵੰਡੀ ਮੱਲੀਆਂ ਵਿਖੇ ਬਿਜਲੀ ਮੀਟਰ ਪੁੱਟਣ ਆਏ ਪਾਵਰਕੌਮ ਅਧਿਕਾਰੀ ਬੀਬੀਆਂ ਨੇ ਘੇਰ ਕੇ ਨਾਅਰੇਬਾਜ਼ੀ ਕੀਤੀ। ਪਾਵਰਕੌਮ ਅਧਿਕਾਰੀਆਂ ਨੂੰ ਲੋਕ ਰੋਹ ਅੱਗੇ ਝੁਕਣਾ ਪਿਆ। ਸਥਿਤੀ ਤਣਾਅ ਪੂਰਨ ਹੋਣ ਉੱਤੇ ਮੌਕੇ ਉੱਤੇ ਪੁੱਜੀ ਅਜੀਤਵਾਲ ਪੁਲੀਸ ਨੇ ਮਾਹੌਲ ਸਾਂਤ ਕੀਤਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਜੀਤਵਾਲ ਸਥਿਤ ਐੱਸਡੀਓ ਜਗਦੇਵ ਸਿੰਘ ਨੇ ਕਿਹਾ ਕਿ ਉਹ ਆਪਣੀ ਸਰਕਾਰੀ ਡਿਊਟੀ ਲਈ ਪਿੰਡ ਤਲਵੰਡੀ ਮੱਲੀਆਂ ਗਏ ਸਨ। ਬਿੱਲ ਨਾ ਤਾਰਨ ਵਾਲੇ ਲੋਕਾਂ ਦੇ ਮੀਟਰ ਲਾਹੁਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ। ਲੋਕਾਂ ਨੇ ਕਿਸ਼ਤਾਂ ਨਾਲ ਬਿੱਲਾਂ ਦੀ ਅਦਾਇਗੀ ਦਾ ਭਰੋਸਾ ਦਿੱਤਾ ਤਾਂ ਉਹ ਵਾਪਸ ਆ ਗਏ। ਥਾਣਾ ਅਜੀਤਵਾਲ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਿਜਲੀ ਬੋਰਡ ਅਧਿਕਾਰੀਆਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਅਧਿਕਾਰੀ ਮੀਟਰ ਲਾਹੁਣ ਤੋਂ ਰੁਕ ਗਏ ਤਾਂ ਮਾਮਲਾ ਸ਼ਾਂਤ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All