ਐੱਨਡੀਆਰਐੱਫ ਟੀਮ ਵੱਲੋਂ ਕਮਾਲਕੇ ’ਚ ਮੌਕ ਡਰਿੱਲ : The Tribune India

ਐੱਨਡੀਆਰਐੱਫ ਟੀਮ ਵੱਲੋਂ ਕਮਾਲਕੇ ’ਚ ਮੌਕ ਡਰਿੱਲ

ਐੱਨਡੀਆਰਐੱਫ ਟੀਮ ਵੱਲੋਂ ਕਮਾਲਕੇ ’ਚ ਮੌਕ ਡਰਿੱਲ

ਨਿੱਜੀ ਪੱਤਰ ਪ੍ਰੇਰਕ

ਮੋਗਾ, 24 ਨਵੰਬਰ

ਜ਼ਿਲ੍ਹੇ ਦੀ ਧਰਮਕੋਟ ਡਿਵੀਜ਼ਨ ਦੇ ਪਿੰਡ ਕਮਾਲਕੇ ਵਿੱਚ ਐੱਨਡੀਆਰਐੱਫ ਬਟਾਲੀਅਨ-7 ਬਠਿੰਡਾ ਦੀ ਟੀਮ ਵੱਲੋਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜਾਗਰੂਕਤਾ ਪ੍ਰੋਗਰਾਮ ਅਤੇ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਚਾਰੂ ਮਿਤਾ, ਐੱਨਡੀਆਰਐੱਫ ਦੇ ਅਸਿਸਟੈਂਟ ਕਮਾਂਡੈਂਟ ਡੂੰਗਰ ਲਾਲ ਜਾਖੜ, ਇੰਸਪੈਕਟਰ ਨਕੁਲ ਕੁਮਾਰ, ਆਪਦਾ ਮਿੱਤਰਾ ਦੇ ਵਾਲੰਟੀਅਰਜ਼, ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਕਮਾਲਕੇ ਵਾਸੀ ਹਾਜ਼ਰ ਸਨ। ਦਰਿਆ ਦੇ ਨੇੜੇ ਹੋਣ ਕਰਕੇ ਇਸ ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ ਨੂੰ ਹੜ੍ਹਾਂ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਫਸਟ-ਏਡ ਸਬੰਧੀ ਸਿਖਲਾਈ ਦਿੱਤੀ ਗਈ।

ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਚਾਰੂ ਮਿਤਾ ਨੇ ਐੱਨਡੀਆਰਐੱਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All