ਭੁੱਚੋ ਮੰਡੀ: ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਲੋਕਾਂ ਦੀ 24 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਪਿੰਡ ਤੁੰਗਵਾਲੀ ਦੀ ਪੱਤੀ ਅਕਾਲੀ ਵਿੱਚ ਪਿੰਡ ਦੇ ਕਾਮਾਗਾਟਾਮਾਰੂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਕਾਮਾਗਾਟਾਮਾਰੂ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ 7.54 ਲੱਖ ਦੀ ਲਾਗਤ ਨਾਲ ਇੱਕ ਏਕੜ ਥਾਂ ਵਿੱਚ ਪਾਰਕ ਉਸਾਰਿਆ ਜਾਵੇਗਾ। ਇਸ ਮੌਕੇ ‘ਆਪ’ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਤੁੰਗਵਾਲੀ, ਯੂਥ ਜਨਰਲ ਸਕੱਤਰ ਰਿੰਕੂ ਸ਼ਰਮਾ, ਆਗੂ ਸਰਬਜੀਤ ਸਿੰਘ, ਬੀਡੀਪੀਓ ਰਾਜਾ ਸਿੰਘ, ਏਪੀਓ ਗੁਰਮੀਤ ਸਿੰਘ, ਜੇਈ ਰਣਜੀਤ ਸਿੰਘ, ਸਰਪੰਚ ਵਕੀਲ ਸਿੰਘ, ਗੋਰਾ ਮਾਹਲ, ਗੱਗੂ ਸਮਾਘ, ਕਰਨ ਮਾਹਲ, ਰਾਜਵਿੰਦਰ ਰਾਜੂ ਅਤੇ ਲਖਵਿੰਦਰ ਮਾਹਲ ਹਾਜ਼ਰ ਸਨ। -ਪੱਤਰ ਪ੍ਰੇਰਕ