DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਸ਼ਨ-2027: ‘ਆਪ’ ਸਰਕਾਰ ਦੀ ਰੈਲੀ ਦੀਆਂ ਤਿਆਰੀਆਂ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੈਲੀ ਸਥਾਨ ਦਾ ਜਾਇਜ਼ਾ ਲਿਆ

  • fb
  • twitter
  • whatsapp
  • whatsapp
Advertisement
ਮਿਸ਼ਨ 2027 ਲਈ ਸੂਬੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਵੱਲੋਂ 16 ਫ਼ਰਵਰੀ ਨੂੰ ਕਿੱਲੀ ਚਾਹਲਾਂ ’ਚ ਰੈਲੀ ਕਰ ਰਹੀ ਹੈ ਜਦੋਂ ਕਿ ਭਾਜਪਾ ਦੀ ਫ਼ਰਵਰੀ ਮਹੀਨੇ ਹੋਣ ਵਾਲੀ ਰੈਲੀ ਹੁਣ ਮਾਰਚ ਮਹੀਨੇ ਹੋਣ ਜਾ ਰਹੀ ਹੈ। ਮੋਗਾ-ਲੁਧਿਆਣਾ ਕੌਮੀ ਮਾਰਗ ਸਥਿਤ ਪਿੰਡ ‘ਕਿਲੀ ਚਾਹਲਾਂ’ ਸਿਆਸੀ ਧਿਰਾਂ ਦਾ ਮਨਪਸੰਦ ਕਿਲ੍ਹਾ ਬਣ ਗਿਆ ਹੈ। ਸਿਆਸੀ ਹਲਕੇ ਇਸ ਧਰਤੀ ’ਤੇ ਰੈਲੀ ਨੂੰ ਲਾਹੇਵੰਦ ਮੰਨਦੇ ਹਨ।

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਐੱਸ ਐੱਸ ਪੀ ਅਜੇ ਗਾਂਧੀ ਤੇ ਹੋਰ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਕਿੱਲੀ ਚਾਹਲਾਂ ’ਚ ਹੋਣ ਵਾਲੀ ਰੈਲੀ ਸਥਾਨ ਦਾ ਜਾਇਜ਼ਾ ਲਿਆ।

Advertisement

ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਰੈਲੀ ਵਿੱਚ ਪੇਂਡੂ ਰੱਖਿਆ ਕਮੇਟੀ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਲਈ ਕਿਸਾਨਾਂ ਤੋਂ ਕਰੀਬ 65 ਏਕੜ ਜ਼ਮੀਨ ਮੁਆਵਜ਼ਾ ਅਦਾਇਗੀ ਕਰਕੇ ਲਈ ਜਾਵੇਗੀ। 40 ਏਕੜ ਜ਼ਮੀਨ ਵਿੱਚ ਪੰਡਾਲ ਅਤੇ ਬਾਕੀ ਜ਼ਮੀਨ ’ਚ ਵਾਹਨ ਪਾਰਕਿੰਗ ਹੋਵੇਗੀ। ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀ ਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਹੋਣ ਵਾਲੀ ਰੈਲੀ ਸੂਬੇ ’ਚ ਮੁੜ ਸਰਕਾਰ ਬਣਨ ਦਾ ਮੁੱਢ ਬੰਨ੍ਹੇਗੀ।

Advertisement

ਪੰਜਾਬ ਦੇ ਕਾਲੇ ਦਿਨਾਂ ਦੀ ਸਮਾਪਤੀ ਉਪਰੰਤ ਸਾਲ 1997 ’ਚ ਮਰਹੂਮ ਅਕਾਲੀ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿੱਲੀ ਚਾਹਲਾਂ ’ਚ ਵੱਡੀ ਰੈਲੀ ਕੀਤੀ ਸੀ ਜਿਸ ਕਾਰਨ ਇਹ ਇਲਾਕਾ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਅਤੇ ਪੰਜਾਬ ’ਚ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਸੰਭਾਲੀ ਸੀ। ਇਸ ਮਗਰੋਂ 2007, 2012 ’ਚ ਰੈਲੀਆਂ ਕੀਤੀਆਂ ਤੇ ਸਰਕਾਰ ਬਣਾਈ ਪਰ 2017 ਦੀ ਰੈਲੀ ਅਕਾਲੀ ਦਲ ਦੀ ਸਰਕਾਰ ਨਾਕਾਮ ਰਹੀ। ਪੰਜਾਬ ਵਿਕਾਸ ਯਾਤਰਾ ਦੀ ਸਮਾਪਤੀ 18 ਦਸੰਬਰ 2011 ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 90ਵੇਂ ਜਨਮ ਦਿਨ ਮੌਕੇ 8 ਦਸੰਬਰ 2016 ਨੂੰ ‘ਪਾਣੀ ਬਚਾਓ, ਪੰਜਾਬ ਬਚਾਓ’ ਦੇ ਨਾਮ ਹੇਠ ਅਕਾਲੀ ਦਲ ਨੇ ਆਖਰੀ ਸਿਆਸੀ ਪ੍ਰੋਗਰਾਮ ਕੀਤਾ ਸੀ। ਰਾਹੁਲ ਗਾਂਧੀ ਨੇ ਸਾਲ 2014 ’ਚ ਲੋਕ ਸਭਾ ਚੋਣਾਂ ਮੌਕੇ ਇਥੋਂ ਪੰਜਾਬ ਵਾਸੀਆਂ ਤੋਂ ਕੇਂਦਰ ’ਚ ਕਾਂਗਰਸ ਸਰਕਾਰ ਦੇ ਹੱਕ ’ਚ ਫਤਵਾ ਮੰਗਿਆ ਸੀ । 2019 ਵਿਚ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਵਜੋਂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਢੁੱਡੀਕੇ ਤੋਂ 6ਨਵੰਬਰ2011 ਨੂੰ ‘ਇੱਜ਼ਤ ਸੰਭਾਲ ਯਾਤਰਾ’ ਰੈਲੀ ਸ਼ੁਰੂ ਕੀਤੀ ਸੀ । ਨਰਿੰਦਰ ਮੋਦੀ ਦੀ 21 ਦਸੰਬਰ 2013 ਨੂੰ ਰੈਲੀ ਰੱਖੀ ਸੀ ਜਿਸ ਕਰਕੇ ਨੂੰ ਖਰਾਬ ਮੌਸਮ ਕਾਰਨ ਮੁਲਤਵੀ ਕਰਨਾ ਪਿਆ ਹਾਲਾਂ ਕਿ ਉੂਹ ਅਕਾਲੀ ਭਾਜਪਾ ਗੱਠਜੋੜ ਸਮੇ ਇਥੋਂ ਰੈਲੀ ਨੂੰ ਸੰਬੋਧਨ ਕਰ ਚੁੱਕੇ ਹਨ।

Advertisement
×