ਮਿਸ਼ਨ-2022: ਸ਼ੁਭ ਘੜੀ ਲਈ ਸਿਆਸੀ ਆਗੂਆਂ ਦੇ ਜੋਤਸ਼ੀਆਂ ਵੱਲ ਚਾਲੇ

ਮਿਸ਼ਨ-2022: ਸ਼ੁਭ ਘੜੀ ਲਈ ਸਿਆਸੀ ਆਗੂਆਂ ਦੇ ਜੋਤਸ਼ੀਆਂ ਵੱਲ ਚਾਲੇ

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜਨਵਰੀ

ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਪਿੜ ਭਖ਼ ਗਿਆ ਹੈ ਅਤੇ ਭਲਕ ਤੋਂ ਨਾਮਜ਼ਦਗੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ। ਉਮੀਦਵਾਰ ਮੈਦਾਨ ਫ਼ਤਹਿ ਕਰਨ ਲਈ ਜਿਥੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਉਥੇ ਨਾਮਜ਼ਦਗੀ ਦਾਖਲ ਲਈ ਸਿਆਸੀ ਧਿਰਾਂ ਇੱਕ ਦੂਸਰੇ ਤੋਂ ਅੱਖ ਬਚਾ ਕੇ ਸ਼ੁੱਭ ਘੜੀ ਦਾ ਪਤਾ ਕਰਨ ਲਈ ਡੇਰਿਆਂ, ਬਾਬਿਆਂ ਅਤੇ ਜੋਤਸ਼ੀਆਂ ਵੱਲ ਗੇੜੇ ਮਾਰਨ ਲੱਗ ਪਏ ਹਨ। ਕਿਸਾਨ ਅੰਦੋਲਨ ਨੇ ਇਸ ਵਾਰ ਚੋਣਾਂ ਦਾ ਰੰਗ ਢੰਗ ਹੀ ਬਦਲ ਕੇ ਰੱਖ ਦਿੱਤਾ ਹੈ। ਵੋਟਰ ਅਜੇ ਪੂਰੀ ਤਰ੍ਹਾਂ ਖਾਮੋਸ਼ ਹਨ। ਵੋਟਰ ਵੀ ਹੁਣ ਆਪਣੇ ਵੋਟ ਦੇ ਅਧਿਕਾਰ ਸਬੰਧੀ ਸੁਚੇਤ ਹੋ ਚੁੱਕੇ ਹਨ। ਉਨ੍ਹਾਂ ਦੀ ਚੁੱਪ ਵਿਚ ਕਈ ਅਹਿਮ ਭੇਦ ਲੁਕੇ ਹੋਏ ਹਨ। ਇਸ ਵਾਰੀ ਵੱਡੀ ਗਿਣਤੀ ਵੋਟਰ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਦੀ ਗੱਲ ਕਹਿ ਰਹੇ ਹਨ। ਇਸ ਤੋਂ ਇਲਾਵਾ ਵੋਟ ਕਿਸ ਨੂੰ ਪਾਉਗੇ, ਪੁੱਛਣ ’ਤੇ ਵੋਟਰ ਅਜੇ ਵੀ ਖੁੱਲ੍ਹ ਕੇ ਕਿਸੇ ਦੀ ਹਮਾਇਤ ਦਾ ਐਲਾਨ ਕਰਨ ਕਰਨ ਤੋਂ ਗੁਰੇਜ ਕਰਦੇ ਆਪਣਾ ਭੇਤ ਦੇਣ ਨੂੰ ਅਜੇ ਤਿਆਰ ਹੀ ਨਹੀਂ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਖੇਸਾਂ ਦੀ ਬੁੱਕਲ ਮਾਰੀ ਬੈਠੇ ਸਿਆਣੀ ਉਮਰ ਦੇ ਲੋਕ ਆਖ ਰਹੇ ਹਨ ਕਿ ਵੋਟਾਂ ਵੇਲੇ ਤਾਂ ਪੈਰੀਂ ਤੇ ਗੋਡੀ ਹੱਥ ਲਾਉਂਦੇ ਹਨ ਪਰ ਵੋਟਾਂ ਪਿੱਛੋਂ ਨਜ਼ਰ ਹੀ ਨਹੀਂ ਆਉਂਦੇ। ਸਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਤੀਜਾ ਬਦਲ ਵੀ ਪੂਰਾ ਨਹੀਂ ਉਤਰ ਸਕਿਆ। ਸਾਲ 1989 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਮਾਨ ਦੇ ਹੱਕ ਵਿੱਚ ਦਿੱਤੇ ਫਤਵੇ ਦੀ ਮਿਸਾਲ ਦਿੰਦੇ ਉਹ ਆਖਦੇ ਹਨ ਕਿ ਸੂਬੇ ’ਚ ਵੀ ਕੋਈ ਤੀਜੀ ਧਿਰ ਅੱਗੇ ਆਵੇ ਪਰ ਉਹ ਕਿਹੜੀ ਧਿਰ ਹੋਵੇ ਇਸ ਸਬੰਧੀ ਇਹ ਵੋਟਰ ਅਜੇ ਖੁਦ ਹੀ ਇੱਕਮਤ ਨਹੀਂ ਦਿਖਦੇ। ਸਾਲ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੋਟਰਾਂ ਦਾ ਆਮ ਆਦਮੀ ਪਾਰਟੀ ਨੂੰ ਪੂਰਾ ਹੁੰਗਾਰਾ ਮਿਲਿਆ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ’ਆਪ’ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ 20 ਸੀਟਾਂ ਹਾਸਲ ਕਰਕੇ ਵਿਰੋਧੀ ਧਿਰ ਬਣਨ ਦਾ ਮਾਣ ਹਾਸਲ ਹੋਇਆ। ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ ਤੇ ਲੋਕ ਵੀ ਨਿਰਾਸ਼ ਹੋ ਗਏ। ਪਾਰਟੀ ਦੋਫ਼ਾੜ ਹੋ ਗਈ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਨਿਰਾਸ਼ਾ ਪੱਲੇ ਪਈ ।

ਭਵਿੱਖਬਾਣੀ ਕਰਨ ਵਾਲੇ ਜੋਤਸ਼ੀਆਂ ਨੂੰ ਚੁਣੌਤੀ

ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨੇ ਕਿਹਾ ਕਿ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਲਈ ਸਹੀ ਭਵਿੱਖਬਾਣੀ ਕਰਨ ਵਾਲੇ ਨੂੰ ਜੋਤਸ਼ੀ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਅਜਿਹਾ ਚੈਲੰਜ ਉਨ੍ਹਾਂ ਜੋਤਸ਼ੀਆਂ ਨੂੰ ਦਿੱਤਾ ਗਿਆ ਹੈ, ਜੋ ਸਾਲਾਂਬੱਧੀ ਤੋਂ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਝੂਠ ਬਾਹਰ ਆ ਸਕੇ। ਉਨ੍ਹਾਂ ਕਿਹਾ ਕਿ ਉਹ ਹੁਣ ਪਹਿਲਾਂ ਹੀ ਉਨ੍ਹਾਂ ਦੀ ਭਵਿੱਖਬਾਣੀ ਜਾਣਨੀ ਚਾਹੁੰਦੇ ਹਨ। ਜੋਤਸ਼ੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਬਹੁਮੱਤ ਮਿਲੇਗਾ ਅਤੇ ਕੌਣ ਮੁੱਖ ਮੰਤਰੀ ਬਣੇਗਾ। ਚੋਣਾਂ ਵਿੱਚ ਕਿੰਨੀਆਂ ਮਹਿਲਾ ਉਮੀਦਵਾਰ ਵਿਧਾਨ ਸਭਾ ’ਚ ਪੁੱਜਣ ’ਚ ਸਫ਼ਲ ਹੋਣਗੀਆਂ, ਹਰ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ ਤੇ ਇੱਥੋਂ ਤੱਕ ਕਿ ਨੋਟਾ ਲਈ ਕਿੰਨੀਆਂ ਵੋਟਾਂ ਪੈਣਗੀਆਂ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All