ਸੜਕ ’ਤੇ ਠੰਢੀਆਂ ਰਾਤਾਂ ਗੁਜ਼ਾਰਨ ਲਈ ਮਜਬੂਰ ਲਾਪਤਾ ਧੀ ਦੇ ਮਾਪੇ

ਪਰਿਵਾਰ ਤੇ ਜਥੇਬੰਦੀਆਂ ਦਾ ਥਾਣੇ ਅੱਗੇ ਧਰਨਾ ਜਾਰੀ; ਪੁਲੀਸ ਵੱਲੋਂ ਮੁਲਜ਼ਮ ਨਾਮਜ਼ਦ

ਸੜਕ ’ਤੇ ਠੰਢੀਆਂ ਰਾਤਾਂ ਗੁਜ਼ਾਰਨ ਲਈ ਮਜਬੂਰ ਲਾਪਤਾ ਧੀ ਦੇ ਮਾਪੇ

ਥਾਣਾ ਸਿਟੀ ਮੂਹਰੇ ਸੜਕ ਉਪਰ ਧਰਨਾ ਦਿੰਦਾ ਹੋਇਆ ਪਰਿਵਾਰ ਤੇ ਲੋਕ।

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ

ਤਿੰਨ ਦਿਨਾਂ ਤੋਂ ਲਾਪਤਾ ਨਾਬਾਲਗ ਧੀ ਦੀ ਬਰਾਮਦਗੀ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੜਕੀ ਦੇ ਮਾਪੇ, ਰਿਸ਼ਤੇਦਾਰ ਅਤੇ ਕਈ ਜਥੇਬੰਦੀਆਂ ਦੇ ਆਗੂ ਤਿੰਨ ਦਿਨਾਂ ਤੋਂ ਥਾਣਾ ਸਿਟੀ ਮੂਹਰੇ ਦਿਨ-ਰਾਤ ਸੜਕ ਉਪਰ ਗੁਜ਼ਾਰ ਰਹੇ ਹਨ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਵੀ ਮਾਪਿਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨਾਬਾਲਗ ਹੈ, ਜਿਸਨੂੰ ਧੱਕੇਸ਼ਾਹੀ ਨਾਲ ਸ਼ਹਿਰ ਦੇ ਕੁਝ ਲੋਕ ਵਰਗਲਾ ਕੇ ਲੈ ਗਏ ਹਨ ਅਤੇ ਉਸਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਨੇ ਪੁਲੀਸ ਨੂੰ ਮੁਲਜ਼ਮਾਂ ਦੇ ਨਾਮ ਵੀ ਦੇ ਦਿੱਤੇ ਹਨ, ਪਰ ਪੁਲੀਸ ਵੱਲੋਂ ਅਜੇ ਤੱਕ ਕੋਈ ਗ੍ਰਿਫ਼ਤਾਰ ਨਹੀਂ ਹੋਈ। ਧਰਨੇ ਦੀ ਅਗਵਾਈ ਕਰ ਰਹੇ ਕਾਮਰੇਡ ਇੰਦਰਜੀਤ, ਤਰਸੇਮ ਲਾਲ, ਹਰਵਿੰਦਰਪਾਲ ਸਿੰਘ, ਰੁਕਮ ਦਾਸ, ਆਂਗਣਵਾਲੀ ਮੁਲਾਜ਼ਮ ਯੂਨੀਅਨ ਦੀ ਆਗੂ ਨੀਨਾ ਰਾਣੀ, ਹਰਜਿੰਦਰ ਕੌਰ, ਵੀਰਪਾਲ ਕੌਰ ਨੇ ਕਿਹਾ ਕਿ 17 ਸਾਲ ਦੀ ਲੜਕੀ, 20 ਹਜ਼ਾਰ ਰੁਪਏ ਅਤੇ ਕੁੱਝ ਹੋਰ ਸਾਮਾਨ ਘਰ ਵਿੱਚੋਂ ਗਾਇਬ ਹੈ। ਮੁਲਜ਼ਮ ਦਾ ਪਰਿਵਾਰ ਤੇ ਕਈ ਰਿਸ਼ਤੇਦਾਰ ਵੀ ਇਸ ਸਾਜਿਸ਼ ਵਿੱਚ ਸ਼ਾਮਲ ਹਨ। ਇਸ ਲਈ ਪੁਲੀਸ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰੇ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਰਾ ਪਠੇਲਾ, ਕਾਂਗਰਸੀ ਆਗੂ ਸਾਬਕਾ ਐੱਸਪੀ ਰਾਜਬਲਵਿੰਦਰ ਸਿੰਘ ਮਰਾੜ੍ਹ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਾਮਰੇਡ ਤਰਸੇਮ ਲਾਲ ਨੇ ਦੱਸਿਆ ਕਿ ਪੁਲੀਸ ਨੇ ਲੋਕ ਦਬਾਅ ਕਾਰਨ ਸਬੰਧਿਤ ਲੜਕੇ, ਉਸ ਦੇ ਪਿਓ ਸਣੇ ਛੇ ਜਣਿਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਫੌਰੀ ਗ੍ਰਿਫ਼ਤਾਰੀ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਤਫਤੀਸ਼ੀ ਅਧਿਕਾਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਦੋਸ਼ੀ ਜਲਦ ਹੀ ਗ੍ਰਿਫ਼ਤਾਰ ਕੀਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All