DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Missing Boy: ਲਾਪਤਾ ਮੁੰਡੇ ਦੀ ਲਾਸ਼ ਨਹਿਰਾਂ ਕੋਲੋਂ ਮਿਲੀ

ਲਾਗਲੇ ਪਿੰਡ ਮੱਲਣ ਦੇ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਜਸਪ੍ਰੀਤ ਸਿੰਘ (13) ਦੀ ਲਾਸ਼ ਰਾਜਸਥਾਨ ਕੈਨਾਲ ਅਤੇ ਸਰਹਿੰਦ ਫੀਡਰ ਨਹਿਰ ਨੇੜਲੀਆਂ ਝਾੜੀਆਂ ਵਿੱਚੋਂ ਮਿਲੀ ਹੈ। ਜਸਪ੍ਰੀਤ ਸਿੰਘ ਵਿਸ਼ੇਸ਼ ਲੋੜਾਂ ਵਾਲਾ (ਸਪੈਸ਼ਲ) ਬੱਚਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ...

  • fb
  • twitter
  • whatsapp
  • whatsapp
featured-img featured-img
ਜਸਪ੍ਰੀਤ ਸਿੰਘ
Advertisement

ਲਾਗਲੇ ਪਿੰਡ ਮੱਲਣ ਦੇ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਜਸਪ੍ਰੀਤ ਸਿੰਘ (13) ਦੀ ਲਾਸ਼ ਰਾਜਸਥਾਨ ਕੈਨਾਲ ਅਤੇ ਸਰਹਿੰਦ ਫੀਡਰ ਨਹਿਰ ਨੇੜਲੀਆਂ ਝਾੜੀਆਂ ਵਿੱਚੋਂ ਮਿਲੀ ਹੈ। ਜਸਪ੍ਰੀਤ ਸਿੰਘ ਵਿਸ਼ੇਸ਼ ਲੋੜਾਂ ਵਾਲਾ (ਸਪੈਸ਼ਲ) ਬੱਚਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਹਾਲ ਹੀ ਵਿੱਚ ਨਵਾਂ ਮੋਬਾਈਲ ਫ਼ੋਨ ਲੈ ਕੇ ਦਿੱਤਾ ਸੀ। ਪਰਿਵਾਰ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਦੇ ਚਾਚੇ-ਤਾਏ ਦੇ ਪਰਿਵਾਰ ਨਾਲ ਸਬੰਧਤ ਨਾਬਾਲਗ ਲੜਕਾ ਜਸਪ੍ਰੀਤ ਨੂੰ ਮੋਟਰਸਾਈਕਲ ’ਤੇ ਨਾਲ ਲੈ ਗਿਆ ਸੀ। ਪਰਿਵਾਰ ਨੇ ਕਤਲ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਕੋਟਭਾਈ ਥਾਣੇ ਦੀ ਐੱਸ ਐੱਚ ਓ ਦੀਪਿਕਾ ਕੰਬੋਜ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement
Advertisement
×